ਸਮਾਲਸਰ: ਅਣਪਛਾਤੇ ਕਾਰ ਸਵਾਰਾਂ ਵੱਲੋਂ ਪੰਜਾਬ ਰੋਡਵੇਜ਼ ਦੇ ਬੱਸ ਕੰਡਕਟਰ ’ਤੇ ਹਮਲਾ, ਕੈਸ਼ ਬੈਗ ਖੋਹਣ ਦੀ ਕੋਸ਼ਿਸ਼

ਸਮਾਲਸਰ: ਅਣਪਛਾਤੇ ਕਾਰ ਸਵਾਰਾਂ ਵੱਲੋਂ ਪੰਜਾਬ ਰੋਡਵੇਜ਼ ਦੇ ਬੱਸ ਕੰਡਕਟਰ ’ਤੇ ਹਮਲਾ, ਕੈਸ਼ ਬੈਗ ਖੋਹਣ ਦੀ ਕੋਸ਼ਿਸ਼


ਗੁਰਜੰਟ ਸਿੰਘ ਕਲਸੀ

ਸਮਾਲਸਰ, 9 ਸਤੰਬਰ

ਅੱਜ ਇਥੇ ਸਵੇਰੇ ਕਰੀਬ ਪੌਣੇ ਦਸ ਵਜੇ ਬੱਸ ਅੱਡੇ ‘ਤੇ ਪਹੁੰਚੀ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਦੀ ਬੱਸ ਦੇ ਕੰਡਕਟਰ ‘ਤੇ ਅਣਪਛਾਤੇ ਕਾਰ ਸਵਾਰਾਂ ਨੇ ਹਮਲਾ ਕਰਕੇ ਕੁੱਟਮਾਰ ਕਰਕੇ ਕੈਸ਼ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਕੰਡਕਟਰ ਨੂੰ ਹਮਲਾਵਰਾਂ ਤੋਂ ਛੁਡਵਾਇਆ। ਲੋਕਾਂ ਦੇ ਇੱਕਠ ਨੂੰ ਦੇਖਦਿਆਂ ਹਮਲਾਵਰ ਫ਼ਰਾਰ ਹੋ ਗਏ। ਇਥੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਕੰਡਕਟਰ ਜਗਵੀਰ ਸਿੰਘ ਨੇ ਦੱਸਿਆ ਕਿ ਉਹ ਅਤੇ ਬੱਸ ਡਰਾਈਵਰ ਰਣਜੀਤ ਸਿੰਘ ਸਵਾਰੀਆਂ ਨਾਲ ਭਰੀ ਬੱਸ ਨੰਬਰ ਪੀਬੀ 04 ਏਈ 1759 ਲੈ ਕੇ ਡੱਬਵਾਲੀ ਤੋਂ ਲੁਧਿਆਣਾ ਜਾ ਰਹੇ ਸਨ, ਜਦ ਪੌਣੇ ਦਸ ਵਜੇ ਸਮਾਲਸਰ ਦੇ ਬੱਸ ਅੱਡੇ ‘ਤੇ ਸਵਾਰੀਆਂ ਉਤਾਰਣ ਅਤੇ ਚੜ੍ਹਾਉਣ ਲਈ ਰੁਕੇ ਤਾਂ ਕਾਰ ਪੀਬੀ 04 ਏਈ 7070 ਵਿਚ ਸਵਾਰ ਅਣਪਛਾਤਿਆਂ ਨੇ ਉਸ ‘ਤੇ ਹਮਲਾ ਕਰਕੇ ਮਾਰ ਕੁੱਟ ਕੀਤੀ ਤੇ ਕੱਪੜੇ ਪਾੜ ਦਿੱਤੇ। ਹਮਲਾਵਾਰਾਂ ਨੇ ਕੈਸ਼ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਪਰ ਬੱਸ ਵਿਚ ਸਵਾਰ ਸਵਾਰੀਆਂ ਅਤੇ ਹੋਰ ਲੋਕਾਂ ਨੇ ਕੰਡਕਟਰ ਨੂੰ ਹਮਲਾਵਰਾਂ ਤੋਂ ਛੁਡਵਾ ਲਿਆ ਪਰ ਹਮਲਾਵਰ ਫ਼ਰਾਰ ਹੋ ਗਏ। ਜ਼ਖਮੀ ਕੰਡਕਟਰ ਨੂੰ ਇਥੇ ਪ੍ਰਾਈਵੇਟ ਹਸਪਤਾਲ ਵਿਚ ਮੁੱਢਲੀ ਸਹਾਇਤਾ ਦਿੱਤੀ ਗਈ। ਇਸੇ ਹਾਲਤ ਵਿਚ ਹੀ ਬੱਸ ਕੰਡਕਟਰ ਅਤੇ ਡਰਾਈਵਰ ਨੇ ਬੱਸ ਮੋਗੇ ਪਹੁੰਚਾ ਕੇ ਸਵਾਰੀਆਂ ਅੱਗੇ ਹੋਰ ਬੱਸ ‘ਤੇ ਚੜ੍ਹਾਈਆਂ। ਮਗਰੋਂ ਡਰਾਇਵਰ ਨੇ ਬੱਸ ਪੰਜਾਬ ਰੋਡਵੇਜ਼ ਮੋਗਾ ਡਿੱਪੂ ਦੇ ਕੰਡਕਟਰ ਦੀ ਸਹਾਇਤਾ ਨਾਲ ਮੁਕਤਸਰ ਸਾਹਿਬ ਪਹੁੰਚਾਈ। ਮੁਕਤਸਰ ਸਾਹਿਬ ਪਹੁੰਚ ਕੇ ਸਟਾਫ ਨੇ ਜ਼ਖ਼ਮੀ ਕੰਡਕਟਰ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਉਹ ਜੇਰੇ ਇਲਾਜ ਹੈ। ਸਮਾਲਸਰ ਪੁਲੀਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲ ਗਈ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਉਨ੍ਹਾ ਕਿਹਾ ਕਿ ਜਲਦੀ ਹੀ ਹਮਲਾਵਰ ਪੁਲੀਸ ਦੀ ਗ੍ਰਿਫਿਤ ਵਿਚ ਹੋਣਗੇ।



Source link