ਸਮਰਕੰਦ: ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੁੱਕਰਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਮੁਲਕਾਂ ਨੂੰ ਕਿਹਾ ਕਿ ਉਹ ਬਾਹਰੀ ਤਾਕਤਾਂ ਨੂੰ ਸਰਕਾਰ ਵਿਰੋਧੀ ਅੰਦੋਲਨਾਂ ਰਾਹੀਂ ਅਸਥਿਰ ਕਰਨ ਤੋਂ ਰੋਕਣ।
ਉਨ੍ਹਾਂ ਰਣਨੀਤਕ ਆਜ਼ਾਦੀ ਕਾਇਮ ਰੱਖਣ, ਸੁਰੱਖਿਆ ਸਹਿਯੋਗ ਨੂੰ ਲੈ ਕੇ ਆਮ ਸਹਿਮਤੀ ਬਣਾਉਣ ਅਤੇ ਅਤਿਵਾਦ ਵਿਰੋਧੀ ਸਹਿਯੋਗ ਵਧਾਉਣ ਦੀ ਅਪੀਲ ਕੀਤੀ। ਐੱਸਸੀਓ ਦੇ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸੰਗਠਨ ਨੂੰ ਸਹੀ ਰਾਹ ‘ਤੇ ਲੈ ਕੇ ਜਾਣ, ਵੱਖ ਵੱਖ ਖੇਤਰਾਂ ‘ਚ ਸਹਿਯੋਗ ਨੂੰ ਮਜ਼ਬੂਤ ਬਣਾਉਣ ਅਤੇ ਵਿਕਾਸ ਲਈ ਢੁੱਕਵੇਂ ਮਾਹੌਲ ਨੂੰ ਉਤਸ਼ਾਹਿਤ ਕਰਦੇ ਰਹਿਣ। -ਪੀਟੀਆਈ