ਸੰਯੁਕਤ ਰਾਸ਼ਟਰ ਆਮ ਸਭਾ ਸੈਸ਼ਨ ਦੌਰਾਨ ਭਾਰਤ ਦਾ ਅਤਿਵਾਦ, ਸ਼ਾਂਤੀ ਅਤੇ ਬਹੁਪੱਖੀਵਾਦ ਸੁਧਾਰ ’ਤੇ ਹੋਵੇਗਾ ਧਿਆਨ

ਸੰਯੁਕਤ ਰਾਸ਼ਟਰ ਆਮ ਸਭਾ ਸੈਸ਼ਨ ਦੌਰਾਨ ਭਾਰਤ ਦਾ ਅਤਿਵਾਦ, ਸ਼ਾਂਤੀ ਅਤੇ ਬਹੁਪੱਖੀਵਾਦ ਸੁਧਾਰ ’ਤੇ ਹੋਵੇਗਾ ਧਿਆਨ


ਸੰਯੁਕਤ ਰਾਸ਼ਟਰ, 18 ਸਤੰਬਰ

ਇਸ ਹਫ਼ਤੇ ਤੋਂ ਸੰਯੁਕਤ ਰਾਸ਼ਟਰ ਆਮ ਸਭਾ ਦਾ ਉੱਚ ਪੱਧਰੀ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਵਿੱਚ ਅਤਿਵਾਦ ‘ਤੇ ਰੋਕ, ਜਲਵਾਯੂ ਬਦਲਾਅ ਰੋਕਣ ਲਈ ਪ੍ਰੋਗਰਾਮ ਅਤੇ ਕੋਵਿਡ-19 ਟੀਕਿਆਂ ਦੀ ਬਰਾਬਰ ਵੰਡ ਅਹਿਮ ਖੇਤਰ ਹਨ ਜਿਨ੍ਹਾਂ ‘ਤੇ ਭਾਰਤ ਦਾ ਮੁੱਖ ਤੌਰ ‘ਤੇ ਧਿਆਨ ਕੇਂਦਰਿਤ ਹੋਵੇਗਾ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸੰਯੁਕਤ ਰਾਸ਼ਟਰ ਆਮ ਸਭਾ ਦੇ 77ਵੇਂ ਸਾਲਾਨਾ ਸੈਸ਼ਨ ਵਿੱਚ ਹਿੱਸਾ ਲੈਣ ਲਈ ਐਤਵਾਰ ਨੂੰ ਨਿਊਯਾਰਕ ਪਹੁੰਚਣਗੇ ਜੋ ਕਿ ਖੁੱਲ੍ਹੀ ਬਹਿਸ ਨਾਲ 20 ਸਤੰਬਰ ਨੂੰ ਸ਼ੁਰੂ ਹੋਵੇਗਾ। ਜੈਸ਼ੰਕਰ ਸੈਸ਼ਨ ਤੋਂ ਇਕ ਪਾਸੇ ਹਫ਼ਤੇ ਵਿੱਚ 50 ਤੋਂ ਵੱਧ ਦੋ ਧਿਰੀ ਅਤੇ ਬਹੁਪੱਖੀ ਅਧਿਕਾਰਤ ਮੀਟਿੰਗਾਂ ਤੋਂ ਬਾਅਦ 24 ਸਤੰਬਰ ਨੂੰ ਵਿਸ਼ਵ ਆਗੂਆਂ ਨੂੰ ਸੰਯੁਕਤ ਰਾਸ਼ਟਰ ਆਮ ਸਭਾ ਦੇ ਮੰਚ ਤੋਂ ਸੰਬੋਧਨ ਕਰਨਗੇ। ਆਮ ਸਭਾ ਦੀ ਬਹਿਸ 20 ਸਤੰਬਰ ਨੂੰ ਸ਼ੁਰੂ ਹੋਵੇਗੀ ਜਿਸ ਵਿੱਚ ਵਿਸ਼ਵ ਆਗੂ ਆਪੋ-ਆਪਣੇ ਕੌਮੀ ਬਿਆਨ ਜਾਰੀ ਕਰਨਗੇ। -ਪੀਟੀਆਈ



Source link