ਬੀਜੇਡੀ ਤੇ ਭਾਜਪਾ ਇੱਕੋ ਸਿੱਕੇ ਦੇ ਦੋ ਪਹਿਲੂ: ਜੈਰਾਮ ਰਮੇਸ਼

ਬੀਜੇਡੀ ਤੇ ਭਾਜਪਾ ਇੱਕੋ ਸਿੱਕੇ ਦੇ ਦੋ ਪਹਿਲੂ: ਜੈਰਾਮ ਰਮੇਸ਼


ਭੁਬਨੇਸ਼ਵਰ, 19 ਸਤੰਬਰ

ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ ਬੀਜੇਡੀ ਤੇ ਭਾਜਪਾ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਕੇਂਦਰ ਵਿੱਚ ਮਿਲ ਕੇ ਕੰਮ ਰਹੀਆਂ ਹਨ ਪਰ ਉੜੀਸਾ ਵਿੱਚ ਨਕਲੀ ਲੜਾਈ ਕਰਦੀਆਂ ਰਹਿੰਦੀਆਂ ਹਨ। ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਰਮੇਸ਼ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜਦੋਂ ਸੂਬੇ ਵਿੱਚ ‘ਉੜੀਸਾ ਪਰਿਕਰਮਾ ਯਾਤਰਾ’ ਸ਼ੁਰੂ ਕਰੇਗੀ ਤਾਂ ਭਾਜਪਾ ਤੇ ਬੀਜੇਡੀ ਖ਼ਿਲਾਫ਼ ਪ੍ਰਦਰਸ਼ਨ ਕਰੇਗੀ। ‘ਭਾਰਤ ਜੋੜੋ ਯਾਤਰਾ’ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਸਖਤ ਲੋੜ ਸੀ ਕਿਉਂਕਿ ਕੇਂਦਰ ਦੀ ਨਰਿੰਦਰ ਮੋਦੀ ਦੇ ਤਾਨਾਸ਼ਾਹੀ ਰਵੱਈਏ ਕਰ ਕੇ ਦੇਸ਼ ਵਿੱਚ ਇਸ ਵੇਲੇ ਅਣਐਲਾਨੀ ਐਮਰਜੈਂਸੀ ਵਰਗੇ ਹਾਲਾਤ ਹਨ। -ਪੀਟੀਆਈSource link