ਯੂਕੇ ਹਿੰਸਾ: ਪੁਲੀਸ ਵੱਲੋਂ ਹੋਰ ਗੜਬੜੀ ਰੋਕਣ ਲਈ 47 ਗ੍ਰਿਫ਼ਤਾਰੀਆਂ

ਯੂਕੇ ਹਿੰਸਾ: ਪੁਲੀਸ ਵੱਲੋਂ ਹੋਰ ਗੜਬੜੀ ਰੋਕਣ ਲਈ 47 ਗ੍ਰਿਫ਼ਤਾਰੀਆਂ
ਯੂਕੇ ਹਿੰਸਾ: ਪੁਲੀਸ ਵੱਲੋਂ ਹੋਰ ਗੜਬੜੀ ਰੋਕਣ ਲਈ 47 ਗ੍ਰਿਫ਼ਤਾਰੀਆਂ


ਲੰਡਨ: ਯੂਕੇ ਪੁਲੀਸ ਨੇ ਅੱਜ ਕਿਹਾ ਕਿ ਇੰਗਲੈਂਡ ਦੇ ਸ਼ਹਿਰ ਲੀਸੈਸਟਰ ਵਿਚ ਪਿਛਲੇ ਕੁਝ ਦਿਨਾਂ ਦੌਰਾਨ ਦੋ ਫ਼ਿਰਕਿਆਂ ਵਿਚਾਲੇ ਹੋਈ ਹਿੰਸਾ ਨੂੰ ਹੋਰ ਵਧਣ ਤੋਂ ਰੋਕਣ ਲਈ 47 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਪੁਲੀਸ ਨੇ ਦੱਸਿਆ ਕਿ ਕੁਝ ਗ੍ਰਿਫ਼ਤਾਰੀਆਂ ਬਰਮਿੰਘਮ ਤੋਂ ਵੀ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਭਾਰਤੀ ਹਾਈ ਕਮਿਸ਼ਨ ਨੇ ਹਿੰਸਾ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਸੀ ਤੇ ਸਥਾਨਕ ਪ੍ਰਸ਼ਾਸਨ ਨੂੰ ਕਦਮ ਚੁੱਕਣ ਦੀ ਅਪੀਲ ਕੀਤੀ ਸੀ। ਹਾਈ ਕਮਿਸ਼ਨ ਨੇ ਭਾਰਤੀ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ ਸੀ। ਲੀਸੈਸਟਰ ਦੀ ਪੁਲੀਸ ਨੇ ਕਿਹਾ ਕਿ ਇਕ 20 ਸਾਲਾ ਦੇ ਨੌਜਵਾਨ ਨੂੰ ਦਸ ਮਹੀਨਿਆਂ ਲਈ ਜੇਲ੍ਹ ਭੇਜਿਆ ਗਿਆ ਹੈ। ਉਸ ਨੇ ਸ਼ਹਿਰ ਵਿਚ ਹੋਈ ਹਿੰਸਾ ਦੌਰਾਨ ਆਪਣੇ ਕੋਲ ਹਥਿਆਰ ਹੋਣ ਬਾਰੇ ਮੰਨਿਆ ਹੈ। -ਪੀਟੀਆਈ



Source link