ਨਵੀਂ ਦਿੱਲੀ, 24 ਸਤੰਬਰ
ਸੀਬੀਆਈ ਨੇ ਬਾਲ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਸਬੰਧੀ ਅੱਜ 19 ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ 56 ਥਾਵਾਂ ‘ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਏਜੰਸੀ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਲੋਕ ਬੱਚਿਆਂ ਦੀਆਂ ਇਤਰਾਜ਼ਯੋਗ ਵੀਡੀਓ ਬਣਾ ਕੇ ਅੱਗੇ ਵੇਚਦੇ ਹਨ ਜਿਸ ਕਾਰਨ ਏਜੰਸੀ ਵਲੋਂ ਦੇਸ਼ ਭਰ ਵਿਚ ਕਾਰਵਾਈ ਕੀਤੀ ਗਈ।