ਕਾਠਮੰਡੂ, 24 ਸਤੰਬਰ
ਭਾਰਤ ਤੇ ਨੇਪਾਲ ਨੇ ਸਪਤ ਕੋਸੀ ਬੰਨ੍ਹ ਪ੍ਰਾਜੈਕਟ ਲਈ ਅਤੇ ਅਧਿਐਨ ਤੋਂ ਬਾਅਦ ਇਸ ਨੂੰ ਅੱਗੇ ਵਧਾਉਣ ‘ਤੇ ਸਹਿਮਤੀ ਜ਼ਾਹਿਰ ਕੀਤੀ ਹੈ। ਦੋਵਾਂ ਧਿਰਾਂ ਦੇ ਸੀਨੀਅਰ ਅਧਿਕਾਰੀਆਂ ਨੇ ਇੱਥੇ ਮੀਟਿੰਗ ਦੌਰਾਨ ਇਸ ਦੁਵੱਲੇ ਜਲ ਖੇਤਰ ਸਹਿਯੋਗ ਦੀ ਸਮੀਖਿਆ ਕੀਤੀ। ਇਸ ਦੌਰਾਨ ਮਹਾਕਾਲੀ ਸਮਝੌਤਾ ਲਾਗੂ ਕਰਨ ਤੇ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਸਹਿਯੋਗ ‘ਤੇ ਵੀ ਚਰਚਾ ਹੋਈ। ਜਲ ਸਰੋਤਾਂ ਬਾਰੇ ਸਾਂਝੀ ਕਮੇਟੀ ਦੀ ਨੌਵੀਂ ਮੀਟਿੰਗ ਬੀਤੇ ਦਿਨ ਕਾਠਮੰਡੂ ‘ਚ ਹੋਈ। ਭਾਰਤੀ ਦੂਤਾਵਾਸ ਵੱਲੋਂ ਜਾਰੀ ਬਿਆਨ ਅਨੁਸਾਰ ਇਸ ਦੌਰਾਨ ਭਾਰਤ ਤੇ ਨੇਪਾਲ ਵਿਚਾਲੇ ਦੁਵੱਲੇ ਜਲ ਸਹਿਯੋਗ ਬਾਰੇ ਚਰਚਾ ਹੋਈ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਹੋਰ ਅਧਿਐਨ ਕਰਨ ਤੋਂ ਬਾਅਦ ਸਪਤ ਕੋਸੀ ਪ੍ਰਾਜੈਕਟ ਨੂੰ ਅੱਗੇ ਵਧਾਉਣ ‘ਤੇ ਸਹਿਮਤੀ ਜਤਾਈ ਗਈ ਹੈ। ਮਾਹਿਰਾਂ ਦੀ ਇੱਕ ਸਾਂਝੀ ਟੀਮ ਵੱਲੋਂ ਜਲਦੀ ਹੀ ਮੀਟਿੰਗ ਕੀਤੇ ਜਾਣ ਦੀ ਉਮੀਦ ਹੈ। -ਪੀਟੀਆਈ