ਲੰਡਨ ਵਿੱਚ ਲੋਕਾਂ ਨੇ ਮਰੀਅਮ ਔਰੰਗਜ਼ੇਬ ਨੂੰ ਘੇਰਿਆ; ‘ਚੋਰਨੀ-ਚੋਰਨੀ’ ਦੇ ਨਾਅਰੇ ਲਾਏ

ਲੰਡਨ ਵਿੱਚ ਲੋਕਾਂ ਨੇ ਮਰੀਅਮ ਔਰੰਗਜ਼ੇਬ ਨੂੰ ਘੇਰਿਆ; ‘ਚੋਰਨੀ-ਚੋਰਨੀ’ ਦੇ ਨਾਅਰੇ ਲਾਏ


ਇਸਲਾਮਾਬਾਦ, 26 ਸਤੰਬਰ

ਪਾਕਿਸਤਾਨ ਦੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੂੰ ਲੰਡਨ ਦੀ ਇੱਕ ਕੌਫੀ ਸ਼ਾਪ ‘ਤੇ ਕੁਝ ਵਿਦੇਸ਼ੀ ਪਾਕਿਸਤਾਨੀਆਂ ਨੇ ਘੇਰ ਲਿਆ। ਮਰੀਅਮ ਦੀ ਵਿਦੇਸ਼ਾਂ ‘ਚ ਘੁੰਮਣ ‘ਤੇ ਅਲੋਚਨਾ ਕਰਦੇ ਪਾਕਿਸਤਾਨੀਆਂ ਦਾ ਇੱਕ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋਇਆ ਹੈ। ਏਆਰਵਾਈ ਨਿਊਜ਼ ਦੀ ਰਿਪੋਰਟ ਅਨੁਸਾਰ, ਉਹ ਪੂਰੇ ਪਾਕਿਸਤਾਨ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਦੇ ਦੌਰਾਨ ਵਿਦੇਸ਼ ਦੌਰੇ ‘ਤੇ ਜਾਣ ਲਈ ਮੰਤਰੀ ਦੀ ਆਲੋਚਨਾ ਕਰ ਰਹੇ ਸਨ। ਉਹ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਦੇ ਪਿੱਛੇ ‘ਚੋਰਨੀ, ਚੋਰਨੀ’ ਦੇ ਨਾਅਰੇ ਲਾਉਂਦੇ ਹੋਏ ਸੜਕ ‘ਤੇ ਆ ਗਏ। ਘਟਨਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਨਸ਼ਰ ਹੋਈਆਂ ਹਨ ਜਿਸ ਵਿੱਚ ਮਰੀਅਮ ਪ੍ਰਦਰਸ਼ਨਕਾਰੀਆਂ ਨੂੰ ਜਵਾਬ ਨਹੀਂ ਦਿੰਦੀ ਅਤੇ ਮੋਬਾਈਲ ਦੇਖਦੀ ਹੋਈ ਨਜ਼ਰ ਆ ਰਹੀ ਹੈ। ਡਾਅਨ ਦੀ ਰਿਪੋਰਟ ਮੁਤਾਬਕ ਇਸੇ ਦੌਰਾਨ ਪਾਕਿਸਤਾਨੀ ਮੰਤਰੀਆਂ ਨੇ ਮਰੀਅਮ ਨਵਾਜ਼ ਦਾ ਬਚਾਅ ਕੀਤਾ ਅਤੇ ਕਿਹਾ, ਉਸ ਨੇ ਸਥਿਤੀ ਨੂੰ ”ਸਾਵਧਾਨੀ ਅਤੇ ਸੰਜਮ” ਨਾਲ ਸੰਭਾਲਿਆ। ਰਿਪੋਰਟ ਮੁਤਾਬਕ ਮਰੀਅਮ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕਾਂ ਵੱਲੋਂ ਪ੍ਰੇਸ਼ਾਨ ਕੀਤਾ ਗਿਆ। ਵੀਡੀਓ ਵਿੱਚ, ਇੱਕ ਔਰਤ ਮਰੀਅਮ ‘ਤੇ ”ਟੈਲੀਵਿਜ਼ਨ ‘ਤੇ ਵੱਡੇ ਦਾਅਵੇ ਕਰਨ” ਦਾ ਦੋਸ਼ ਲਾਉਂਦੀ ਸੁਣੀ ਜਾ ਸਕਦੀ ਹੈ। ਇੱਕ ਪਾਕਿਸਤਾਨੀ ਪੱਤਰਕਾਰ ਦੁਆਰਾ ਸ਼ੇਅਰ ਕੀਤੇ ਗਏ ਵੀਡੀਓ ਦੇ ਜਵਾਬ ਵਿੱਚ ਮਰੀਅਮ ਨੇ ਕਿਹਾ, ”ਆਪਣੇ ਭੈਣਾਂ-ਭਰਾਵਾਂ ‘ਤੇ ਇਮਰਾਨ ਖ਼ਾਨ ਦੀ ਨਫ਼ਰਤ ਅਤੇ ਵੰਡ ਦੀ ਰਾਜਨੀਤੀ ਦੇ ਜ਼ਹਿਰੀਲੇ ਪ੍ਰਭਾਵ ਨੂੰ ਦੇਖ ਕੇ ਦੁਖੀ ਹਾਂ।” ਡਾਅਨ ਰਿਪੋਰਟ ਮੁਤਾਬਕ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਕੌਫੀ ਸ਼ਾਪ ‘ਤੇ ਰਹੀ ਅਤੇ ਗੁੱਸੇ ਵਿੱਚ ਆਏ ਭੀੜ ਦੇ ”ਹਰ ਸਵਾਲ” ਦਾ ਜਵਾਬ ਦਿੱਤਾ। -ਏਐੱਨਆਈSource link