ਰਮੇਸ਼ ਭਾਰਦਵਾਜ
ਲਹਿਰਾਗਾਗਾ, 29 ਸਤੰਬਰ
ਇੱਥੇ ਵਾਰਡ ਨੰਬਰ-8 ਦੀ ਵਸਨੀਕ ਇਕ ਗਰੀਬ ਪਰਿਵਾਰ ਦੀ ਨਾਬਾਲਗ ਲੜਕੀ ਮੋਨਿਕਾ ਦੀ ਜ਼ਹਿਰੀਲੇ ਸੱਪ ਵੱਲੋਂ ਡੰਗੇ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਮਾਤਾ ਸੁਮਨ ਰਾਣੀ ਤੇ ਪਿਤਾ ਮੱਖਣ ਸਿੰਘ ਨਗਰ ਕੌਂਸਲ ਵਿੱਚ ਕੱਚੇ ਸਫਾਈ ਸੇਵਕ ਵਜੋਂ ਕੰਮ ਕਰਦੇ ਹਨ ਅਤੇ ਮੋਨਿਕਾ ਵੀ ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਸੀ। ਸਵੇਰੇ ਜਦੋਂ ਮੋਨਿਕ ਆਪਣੇ ਕੱਚੇ ਘਰ ਵਿੱਚ ਸਫਾਈ ਕਰ ਰਹੀ ਸੀ ਤਾਂ ਇਸੇ ਦੌਰਾਨ ਇਕ ਸੱਪ ਨੇ ਉਸ ਨੂੰ ਡੰਗ ਲਿਆ ਜਿਸ ਕਾਰਨ ਲੜਕੀ ਦੀ ਮੌਤ ਹੋ ਗਈ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਐੱਸਡੀਐੱਮ ਤੇ ਵਿਧਾਇਕ ਬਰਿੰਦਰ ਗੋਇਲ ਨੂੰ ਮਿਲ ਕੇ ਇਸ ਲੋੜਵੰਦ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।