ਕਾਬੁਲ, 30 ਸਤੰਬਰ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇਕ ਸ਼ੀਆ ਬਹੁਗਿਣਤੀ ਵਾਲੇ ਇਲਾਕੇ ਵਿੱਚ ਸਥਿਤ ਇਕ ਸਿੱਖਿਆ ਸੰਸਥਾ ਵਿੱਚ ਅੱਜ ਸਵੇਰੇ ਹੋਏ ਫਿਦਾਇਨ ਹਮਲੇ ‘ਚ 19 ਵਿਅਕਤੀ ਹਲਾਕ ਹੋ ਗਿਆ ਜਦਕਿ 27 ਹੋਰ ਜ਼ਖ਼ਮੀ ਹੋ ਗਏ। ਤਾਲਿਬਾਨ ਵੱਲੋਂ ਨਿਯੁਕਤ ਕੀਤੇ ਇਕ ਤਰਜਮਾਨ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਦੱਸਿਆ ਕਿ ਦਸ਼ਤੀ ਬਾਰਚੀ ਇਲਾਕੇ ਵਿੱਚ ਅੱਜ ਸਵੇਰੇ ਇਹ ਧਮਾਕਾ ਹੋਇਆ। ਪੀੜਤਾਂ ਵਿੱਚ ਇਸ ਸਿੱਖਿਆ ਸੰਸਥਾ ਵਿੱਚ ਪੜ੍ਹਨ ਵਾਲੇ ਮੁੰਡੇ-ਕੁੜੀਆਂ ਸ਼ਾਮਲ ਹਨ ਜੋ ਕਿ ਇੱਥੇ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰਨ ਲਈ ਆਉਂਦੇ ਸਨ। ਇਸ ਖੇਤਰ ਵਿੱਚ ਜ਼ਿਆਦਾਤਰ ਅਫਗਾਨਿਸਤਾਨੀ ਘੱਟ ਗਿਣਤੀ ਸ਼ੀਆ ਭਾਈਚਾਰੇ ਦੇ ਲੋਕ ਰਹਿੰਦੇ ਹਨ। ਜ਼ਦਰਾਨ ਨੇ ਦੱਸਿਆ ਕਿ ਫਿਦਾਇਨ ਨੇ ਕਾਜ ਹਾਇਰ ਐਜੂਕੇਸ਼ਨਲ ਸੈਂਟਰ ਵਿੱਚ ਵੜ ਕੇ ਧਮਾਕਾ ਕਰ ਦਿੱਤਾ। -ਏਪੀ