ਭਾਰਤੀ ਜਲ ਸੈਨਾ ਦੇ ਮੁਖੀ ਵੱਲੋਂ ਆਸਟ੍ਰੇਲਿਆਈ ਫ਼ੌਜ ਅਧਿਕਾਰੀਆਂ ਨਾਲ ਮੁਲਾਕਾਤ

ਭਾਰਤੀ ਜਲ ਸੈਨਾ ਦੇ ਮੁਖੀ ਵੱਲੋਂ ਆਸਟ੍ਰੇਲਿਆਈ ਫ਼ੌਜ ਅਧਿਕਾਰੀਆਂ ਨਾਲ ਮੁਲਾਕਾਤ


ਨਵੀਂ ਦਿੱਲੀ, 29 ਸਤੰਬਰ

ਜਲ ਸੈਨਾ ਦੇ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ ਆਸਟਰੇਲੀਆ ਦੇ ਆਪਣੇ ਤਿੰਨ ਰੋਜ਼ਾ ਦੌਰੇ ਦੌਰਾਨ ਸਮੁੰਦਰੀ ਸੁਰੱਖਿਆ ਸਹਿਯੋਗ ਵਧਾਉਣ ਲਈ ਆਸਟ੍ਰੇਲਿਆਈ ਫੌਜ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਕਰੀਬ 10 ਮਹੀਨੇ ਪਹਿਲਾਂ ਜਲ ਸੈਨਾ ਮੁਖੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦਾ ਆਸਟਰੇਲੀਆ ਦਾ ਪਹਿਲਾ ਅਧਿਕਾਰਤ ਦੌਰਾ ਹੈ। ਭਾਰਤੀ ਜਲ ਸੈਨਾ ਨੇ ਦੱਸਿਆ ਕਿ ਐਡਮਿਰਲ ਕੁਮਾਰ ਨੇ ਰੌਇਲ ਆਸਟ੍ਰੇਲੀਅਨ ਨੇਵੀ ਦੇ ਮੁਖੀ ਵਾਈਸ ਐਡਮਿਰਲ ਮਾਰਕ ਹੇਮੰਡ, ਆਸਟ੍ਰੇਲੀਅਨ ਰੱਖਿਆ ਬਲਾਂ ਦੇ ਉਪ ਮੁਖੀ ਵਾਈਸ ਐਡਮਿਰਲ ਡੇਵਿਡ ਜੌਹਨਸਟਨ, ਰੱਖਿਆ ਮੰਤਰੀ ਗ੍ਰੇਗ ਮੋਰੀਆਰਟੀ ਅਤੇ ਰੌਇਲ ਆਸਟ੍ਰੇਲੀਅਨ ਹਵਾਈ ਸੈਨਾ ਦੇ ਮੁਖੀ ਏਅਰ ਮਾਰਸ਼ਲ ਰੌਬਰਟ ਚਿਪਮੈਨ ਸਮੇਤ ਹੋਰਾਂ ਨਾਲ ਮੁਲਾਕਾਤ ਕੀਤੀ। ਮੀਟਿੰਗਾਂ ਦੌਰਾਨ ਅਧਿਕਾਰੀਆਂ ਨੇ ਕਈ ਦੁਵੱਲੇ ਖੇਤਰਾਂ ਵਿੱਚ ਸਹਿਯੋਗ ਜਾਰੀ ਰੱਖਣ ਲਈ ਵਚਨਬੱਧਤਾ ਦੁਹਰਾਈ। -ਪੀਟੀਆਈ



Source link