ਰੂਸ ਦੀ ‘ਗੈਰਕਾਨੂੰਨੀ ਰਾਇਸ਼ੁਮਾਰੀ’ ਬਾਰੇ ਯੂਐੱਨ ’ਚ ਲਿਆਂਦੇ ਮਤੇ ਤੋਂ ਭਾਰਤ ਦੂਰ ਰਿਹਾ

ਰੂਸ ਦੀ ‘ਗੈਰਕਾਨੂੰਨੀ ਰਾਇਸ਼ੁਮਾਰੀ’ ਬਾਰੇ ਯੂਐੱਨ ’ਚ ਲਿਆਂਦੇ ਮਤੇ ਤੋਂ ਭਾਰਤ ਦੂਰ ਰਿਹਾ


ਸੰਯੁਕਤ ਰਾਸ਼ਟਰ, 1 ਅਕਤੂਬਰ

ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐੱਨਐੱਸਸੀ) ਵਿਚ ਅਮਰੀਕਾ ਅਤੇ ਅਲਬਾਨੀਆ ਵੱਲੋਂ ਪੇਸ਼ ਕੀਤੇ ਗਏ ਮਤੇ ਦੇ ਖਰੜੇ ‘ਤੇ ਵੋਟਿੰਗ ਤੋਂ ਦੂਰ ਰਿਹਾ, ਜਿਸ ਵਿਚ ਰੂਸ ਦੇ ਗੈਰ-ਕਾਨੂੰਨੀ ਰਾਇਸ਼ੁਮਾਰੀ ਅਤੇ ਯੂਕਰੇਨੀ ਖੇਤਰਾਂ ‘ਤੇ ਉਸ ਦੇ ਕਬਜ਼ੇ ਦੀ ਨਿੰਦਾ ਕੀਤੀ ਗਈ ਸੀ। ਇਸ ਮਤੇ ਵਿੱਚ ਮੰਗ ਕੀਤੀ ਗਈ ਸੀ ਕਿ ਰੂਸ ਤੁਰੰਤ ਯੂਕਰੇਨ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਵੇ। ਕੌਂਸਲ ਦੇ 15 ਦੇਸ਼ਾਂ ਨੇ ਮਤੇ ‘ਤੇ ਵੋਟਿੰਗ ਕਰਨੀ ਸੀ ਪਰ ਰੂਸ ਨੇ ਇਸ ਦੇ ਖਿਲਾਫ ਵੀਟੋ ਦੀ ਵਰਤੋਂ ਕੀਤੀ, ਜਿਸ ਕਾਰਨ ਮਤਾ ਪਾਸ ਨਹੀਂ ਹੋ ਸਕਿਆ।



Source link