ਬੀਐੱਸਐਫ ਜਵਾਨਾਂ ਦੀ ਮੋਟਰਸਾਈਕਲ ਰੈਲੀ ਅਟਾਰੀ ਤੋਂ ਗੁਜਰਾਤ ਲਈ ਰਵਾਨਾ

ਬੀਐੱਸਐਫ ਜਵਾਨਾਂ ਦੀ ਮੋਟਰਸਾਈਕਲ ਰੈਲੀ ਅਟਾਰੀ ਤੋਂ ਗੁਜਰਾਤ ਲਈ ਰਵਾਨਾ


ਦਿਲਬਾਗ ਸਿੰਘ ਗਿੱਲ

ਅਟਾਰੀ, 2 ਅਕਤੂਬਰ

ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਬੀਐੱਸਐੱਫ ਵੱਲੋਂ ਅੱਜ ਅਟਾਰੀ ਸਰਹੱਦ ਤੋਂ ਮੋਟਰਸਾਈਕਲ ਰੈਲੀ ਕੀਤੀ ਗਈ, ਜਿਸ ਨੂੰ ਪੁਲੀਸ ਕਮਿਸ਼ਨਰੇਟ ਅੰਮ੍ਰਿਤਸਰ ਅਰੁਣਪਾਲ ਸਿੰਘ ਤੇ ਬੀਐੱਸਐੱਫ ਦੇ ਡੀਆਈਜੀ ਸੰਜੇ ਗੌਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮਨਕੰਵਲ ਸਿੰਘ ਚਾਹਲ ਐੱਸਡੀਐੱਮ ਅੰਮ੍ਰਿਤਸਰ-1, ਪਰਮਿੰਦਰ ਸਿੰਘ ਭੰਡਾਲ ਡੀਚੀਪੀ ਅੰਮ੍ਰਿਤਸਰ, ਜਸਬੀਰ ਸਿੰਘ ਕਮਾਂਡੈਂਟ 144 ਬਟਾਲੀਅਨ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਨੇ ਦੱਸਿਆ ਕਿ ਭਾਰਤ ਦੇ ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਸਮਾਰੋਹ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਸੀਮਾ ਸੁਰੱਖਿਆ ਬਲ ਵੱਲੋਂ ਗਾਂਧੀ ਜੈਅੰਤੀ ਮੌਕੇ ਮੋਰਸਾਈਕਲ ਰੈਲੀ ਨੂੰ ਅਗਲੇ ਸਫਰ ਲਈ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਅਟਾਰੀ ਸਰਹੱਦ ਤੋਂ ਰਵਾਨਾ ਹੋਈ ਮੋਟਰਸਾਈਕਲ ਰੈਲੀ 11 ਅਕਤੂਬਰ ਨੂੰ ਗੁਜਰਾਤ ਸਥਿਤ ਕੇਵੜੀਆ ਵਿਖੇ ਸਮਾਪਤ ਹੋਵੇਗੀ। ਮੋਟਰਸਾਈਕਲ ਰੈਲੀ ਦੀ ਅਗਵਾਈ ਕਰ ਰਹੇ ਇੰਸਪੈਕਟਰ ਹਿਮਾਂਸ਼ੂ ਸਰੋਹੀ ਤੇ ਇੰਸਪੈਕਟਰ ਅਵਿਤੇਸ਼ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਰੈਲੀ ਅਟਾਰੀ ਰਵਾਨਾ ਹੋ ਕੇ ਅੰਮ੍ਰਿਤਸਰ ਰਸਤੇ ਹੁੰਦੀ ਹੋਈ ਜਲੰਧਰ ਪੁੱਜੇਗੀ। 3 ਅਕਤੂਬਰ ਨੂੰ ਜਲੰਧਰ ਤੋਂ ਅਬੋਹਰ, 4 ਅਕਤੂਬਰ ਨੂੰ ਅਬੋਹਰ ਤੋਂ ਬੀਕਾਨੇਰ (ਰਾਜਸਥਾਨ), 5 ਅਕਤੂਬਰ ਨੂੰ ਬੀਕਾਨੇਰ ਤੋਂ ਜੈਪੁਰ, 6 ਅਕਤੂਬਰ ਨੂੰ ਜੈਪੁਰ ਤੋਂ ਜੋਧਪੁਰ, 7 ਅਕਤੂਬਰ ਨੂੰ ਜੋਧਪੁਰ ਤੋਂ 8 ਅਕਤੂਬਰ ਨੂੰ ਜੋਧਪੁਰ ਤੋਂ ਉਦੈਪੁਰ, 9 ਅਕਤੂਬਰ ਨੂੰ ਉਦੈਪੁਰ ਤੋਂ ਮਾਊਂਟ ਆਬੂ, 10 ਅਕਤੂਬਰ ਨੂੰ ਮਾਊਂਟ ਆਬੂ ਤੋਂ ਗਾਂਧੀਨਗਰ ਅਤੇ 11 ਅਕਤੂਬਰ ਨੂੰ ਕੇਵੜੀਆ ਵਿਖੇ ਸਮਾਪਤ ਹੋਵੇਗੀ। ਰੈਲੀ ਵਿੱਚ ਪੁਰਸ਼ ਤੇ ਮਹਿਲਾ ਜਵਾਨ ਸ਼ਾਮਿਲ ਹਨ।Source link