ਇਜ਼ਰਾਈਲ ’ਚ ਭਾਰਤੀ ਨੌਜਵਾਨ ਦੀ ਹੱਤਿਆ ਦੇ ਮਾਮਲੇ ’ਚ 8 ਅੱਲੜ ਗ੍ਰਿਫ਼ਤਾਰ

ਇਜ਼ਰਾਈਲ ’ਚ ਭਾਰਤੀ ਨੌਜਵਾਨ ਦੀ ਹੱਤਿਆ ਦੇ ਮਾਮਲੇ ’ਚ 8 ਅੱਲੜ ਗ੍ਰਿਫ਼ਤਾਰ


ਯੇਰੂਸ਼ਲਮ, 8 ਅਕਤੂਬਰ

ਇਜ਼ਰਾਈਲ ਦੀ ਪੁਲੀਸ ਨੇ ਉੱਤਰੀ ਸ਼ਹਿਰ ਕਿਰਿਆਤ ਸ਼ਮੋਨਾ ਵਿੱਚ ਜਨਮ ਦਿਨ ਦੀ ਪਾਰਟੀ ਵਿੱਚ ਭਾਰਤੀ ਮੂਲ ਦੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਵਿੱਚ ਅੱਠ ਅੱਲੜਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ 13 ਤੋਂ 15 ਸਾਲ ਦੀ ਉਮਰ ਦੇ ਹਨ। 18 ਸਾਲਾ ਯੋਏਲ ਆਪਣੇ ਪਰਿਵਾਰ ਨਾਲ ਸਾਲ ਪਹਿਲਾਂ ਭਾਰਤ ਤੋਂ ਇਜ਼ਰਾਈਲ ਦੇ ਉੱਤਰੀ ਜ਼ਿਲ੍ਹੇ ਦੇ ਸ਼ਹਿਰ ਨੋਫ ਹਗਲੀਲ ਆ ਗਿਆ ਸੀ। ਉਹ ਬਨੀ ਮੇਨਾਸ਼ੇ ਦੇ ਉੱਤਰ-ਪੂਰਬੀ ਭਾਰਤੀ-ਯਹੂਦੀ ਭਾਈਚਾਰੇ ਨਾਲ ਸਬੰਧਤ ਸੀ।



Source link