‘ਸ਼ਹਿਰੀ ਨਕਸਲੀਆਂ’ ਨੂੰ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਨਹੀਂ ਕਰਨ ਦੇਵਾਂਗੇ: ਮੋਦੀ

‘ਸ਼ਹਿਰੀ ਨਕਸਲੀਆਂ’ ਨੂੰ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਨਹੀਂ ਕਰਨ ਦੇਵਾਂਗੇ: ਮੋਦੀ


ਭਰੁੱਚ, 10 ਅਕਤੂਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸ਼ਹਿਰੀ ਨਕਸਲੀ ਆਪਣਾ ਰੂਪ ਬਦਲ ਕੇ ਗੁਜਰਾਤ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਹ ਰਾਜ ਉਨ੍ਹਾਂ ਨੂੰ ਸੂਬੇ ਦੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਨਹੀਂ ਕਰਨ ਦੇਵੇਗਾ। ਇੱਥੇ ਭਰੁੱਚ ਜ਼ਿਲ੍ਹੇ ‘ਚ ਦੇਸ਼ ਦੇ ਪਹਿਲੇ ‘ਬਲਕ ਡਰੱਗ ਪਾਰਕ’ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਸੰਬੋਧਨ ਕਰਦਿਆਂ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਨਿਸ਼ਾਨੇ ‘ਤੇ ਲਿਆ।

ਉਨ੍ਹਾਂ ਕਿਹਾ, ‘ਸ਼ਹਿਰੀ ਨਕਸਲੀ ਨਵੇਂ ਰੂਪ ‘ਚ ਰਾਜ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਆਪਣਾ ਚੋਲਾ ਬਦਲ ਲਿਆ ਹੈ। ਉਹ ਸਾਡੇ ਮਾਸੂਮ ਤੇ ਊਰਜਾ ਨਾਲ ਭਰਪੂਰ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ।’ ਪ੍ਰਧਾਨ ਮੰਤਰੀ ਨੇ ਕਿਹਾ, ‘ਸ਼ਹਿਰ ਨਕਸਲੀ ਉੱਪਰ ਤੋਂ ਇੱਥੇ ਆ ਕੇ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ। ਸਾਨੂੰ ਦੇਸ਼ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਇਨ੍ਹਾਂ ਸ਼ਹਿਰੀ ਨਕਸਲੀਆਂ ਤੋਂ ਆਪਣੇ ਨੌਜਵਾਨਾਂ ਨੂੰ ਬਚਾਉਣਾ ਹੈ। ਉਹ ਵਿਦੇਸ਼ੀ ਤਾਕਤਾਂ ਦੇ ਏਜੰਟ ਹਨ। ਗੁਜਰਾਤ ਉਨ੍ਹਾਂ ਸਾਹਮਣੇ ਕਦੀ ਵੀ ਸਿਰ ਨਹੀਂ ਝੁਕਾਏਗਾ। ਗੁਜਰਾਤ ਉਨ੍ਹਾਂ ਨੂੰ ਬਰਬਾਦ ਕਰ ਦੇਵੇਗਾ।’ -ਪੀਟੀਆਈ



Source link