ਇਸਲਾਮਾਬਾਦ, 13 ਅਕਤੂਬਰ
ਪਾਕਿਸਤਾਨ ਦੇ ਦੱਖਣੀ ਇਲਾਕੇ ਵਿੱਚ ਵੀਰਵਾਰ ਨੂੰ ਤਕਨੀਕੀ ਖਰਾਬੀ ਕਾਰਨ ਵੱਡੇ ਪੱਧਰ ‘ਤੇ ਬਿਜਲੀ ਸਪਲਾਈ ਠੱਪ ਹੋ ਗਈ। ਇਸੇ ਦੌਰਾਨ ਦੇਸ਼ ਦਾ ਆਰਥਿਕ ਧੁਰਾ ਮੰਨੇ ਜਾਣ ਵਾਲੇ ਕਰਾਚੀ ਸ਼ਹਿਰ ਵਿੱਚ ਬਿਜਲੀ ਸਪਲਾਈ ਗੁੱਲ ਰਹੀ। ਊਰਜਾ ਮੰਤਰੀ ਖੁਰੱਮ ਦਸਤਗੀਰ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਕਨੀਕੀ ਮਾਹਿਰ ਸੁਹਿਰਦਤਾ ਨਾਲ ਕੰਮ ਕਰ ਰਹੇ ਹਨ ਤੇ ਅੱਜ ਰਾਤ ਤਕ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ। -ਪੀਟੀਆਈ