ਨਵੀਂ ਦਿੱਲੀ, 14 ਅਕਤੂਬਰ
ਸੁਪਰੀਮ ਕੋਰਟ ਵੱਲੋਂ ਵੈੱਬ ਲੜੀ ‘XXX’ ਵਿੱਚ ਇਤਰਾਜ਼ਯੋਗ ਸਮੱਗਰੀ ਪਰੋਸਣ ਲਈ ਅੱਜ ਨਿਰਮਾਤਾ ਏਕਤਾ ਕਪੂਰ ਦੀ ਕਾਫੀ ਝਾੜਝੰਬ ਕੀਤੀ ਗਈ। ਅਦਾਲਤ ਨੇ ਕਿਹਾ ਕਿ ਉਹ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਦਿਮਾਗਾਂ ਨੂੰ ਦੂਸ਼ਿਤ ਕਰ ਰਹੀ ਹੈ।
ਸਿਖ਼ਰਲੀ ਅਦਾਲਤ ਅੱਜ ਏਕਤਾ ਕਪੂਰ ਵੱਲੋਂ ਉਸ ਦੀ ਗ੍ਰਿਫ਼ਤਾਰੀ ਦੇ ਜਾਰੀ ਹੋਏ ਵਾਰੰਟਾਂ ਖ਼ਿਲਾਫ਼ ਦਾਇਰ ਕੀਤੀ ਗਈ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ। ਏਕਤਾ ਕਪੂਰ ‘ਤੇ ਦੋਸ਼ ਹੈ ਕਿ ਉਸ ਨੇ ਆਪਣੇ ਓਟੀਟੀ ਪਲੈਟਫਾਰਮ ਏਐੱਲਟੀਬਾਲਾਜੀ ‘ਤੇ ਰਿਲੀਜ਼ ਕੀਤੀ ਵੈੱਬ ਲੜੀ ਵਿੱਚ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਦਾ ਅਪਮਾਨ ਕੀਤਾ ਹੈ।
ਜਸਟਿਸ ਅਜੈ ਰਸਤੋਗੀ ਅਤੇ ਜਸਟਿਸ ਸੀ.ਟੀ. ਰਵੀਕੁਮਾਰ ਦੇ ਬੈਂਚ ਨੇ ਕਿਹਾ, ”ਕੁਝ ਕਰਨਾ ਹੋਵੇਗਾ। ਤੁਸੀਂ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਦਿਮਾਗਾਂ ਨੂੰ ਦੂਸ਼ਿਤ ਕਰ ਰਹੇ ਹੋ। ਇਹ ਸਾਰਿਆਂ ਲਈ ਉਪਲਬਧ ਹੈ। ਓਟੀਟੀ (ਓਵਰ ਦਿ ਟੌਪ) ‘ਤੇ ਸਮੱਗਰੀ ਸਾਰਿਆਂ ਲਈ ਉਪਲਬਧ ਹੈ। ਤੁਸੀਂ ਲੋਕਾਂ ਨੂੰ ਕਿਸ ਤਰ੍ਹਾਂ ਦਾ ਬਦਲ ਮੁਹੱਈਆ ਕਰਵਾ ਰਹੇ ਹੋ?…।” -ਪੀਟੀਆਈ