ਦੀਪਕ ਟੀਨੂ ਫ਼ਰਾਰ ਮਾਮਲਾ: ਮਾਨਸਾ ਦੀ ਅਦਾਲਤ ਨੇ ਤਿੰਨ ਮੁਲਜ਼ਮਾਂ ਦਾ ਜੁਡੀਸ਼ਲ ਰਿਮਾਂਡ ਦਿੱਤਾ

ਦੀਪਕ ਟੀਨੂ ਫ਼ਰਾਰ ਮਾਮਲਾ: ਮਾਨਸਾ ਦੀ ਅਦਾਲਤ ਨੇ ਤਿੰਨ ਮੁਲਜ਼ਮਾਂ ਦਾ ਜੁਡੀਸ਼ਲ ਰਿਮਾਂਡ ਦਿੱਤਾ


ਜੋਗਿੰਦਰ ਸਿੰਘ ਮਾਨ

ਮਾਨਸਾ, zwnj;19 ਅਕਤੂਬਰ

ਇਥੋਂ ਅਦਾਲਤ ਨੇ ਅੱਜ ਦੀਪਕ ਟੀਨੂ ਫਰਾਰ ਮਾਮਲੇ ਵਿਚ ਰਾਜਿੰਦਰ ਸਿੰਘ, ਰਾਜਵੀਰ ਸਿੰਘ ਅਤੇ ਕੁਲਦੀਪ ਸਿੰਘ ਨੂੰ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਜੁਡੀਸ਼ਲ ਰਿਮਾਂਡ (ਜੇਲ੍ਹ) ‘ਤੇ ਭੇਜ ਦਿੱਤਾ ਹੈ। ਤਿੰਨਾਂ ਨੂੰ ਐਟੀ ਗੈਂਗਸਟਰ ਟਾਸਕ ਫੋਰਸ ਵਲੋਂ ਲੁਧਿਆਣਾ ਤੋਂ ਫੜਿਆ ਗਿਆ ਸੀ ਅਤੇ ਇਨ੍ਹਾਂ ਉਪਰ ਦੀਪਕ ਟੀਨੂ ਨੂੰ ਮਾਨਸਾ ਦੇ ਸੀਆਈਏ ਦੇ ਬਰਖ਼ਾਸਤ ਇੰਚਾਰਜ ਪਿ੍ਤਪਾਲ ਸਿੰਘ ਦੀ ਗ੍ਰਿਫ਼ਤ ‘ਚੋਂzwnj; ਫ਼ਰਾਰ ਕਰਾਉਣ ਸਬੰਧੀ ਦੋਸ਼ ਲੱਗੇ ਹੋਏ ਹਨ। ਇਸ ਤੋਂ ਪਹਿਲਾਂ ਅੱਜ ਇਨ੍ਹਾਂ ਦਾ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।



Source link