ਨਵੀਂ ਦਿੱਲੀ, 22 ਅਕਤੂਬਰ
ਦਿੱਲੀ ਦੀ ਇੱਕ ਅਦਾਲਤ ਨੇ ਅੱਜ ਕਰੋੜਪਤੀ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ 200 ਕਰੋੜ ਰੁਪਏ ਦੀ ਜਬਰੀ ਵਸੂਲੀ ਮਾਮਲੇ ‘ਚ ਫਿਲਮ ਅਦਾਕਾਰਾ ਜੈਕਲਿਨ ਫਰਨਾਂਡੇਜ਼ ਨੂੰ ਦਿੱਤੀ ਅੰਤਰਿਮ ਰਾਹਤ 10 ਨਵੰਬਰ ਤੱਕ ਵਧਾ ਦਿੱਤੀ ਹੈ। ਜ਼ਮਾਨਤ ਦੀ ਮਿਆਦ ਖ਼ਤਮ ਹੋਣ ਮਗਰੋਂ ਅਦਾਕਾਰਾ ਅੱਜ ਕੇਸ ਦੀ ਸੁਣਵਾਈ ਲਈ ਪਟਿਆਲਾ ਹਾਊਸ ਅਦਾਲਤ ‘ਚ ਪੇਸ਼ ਹੋਈ ਸੀ। -ਪੀਟੀਆਈ