ਟਵਿੱਟਰ ਦਾ ਬਲੂ ਟਿੱਕ ਯੂਜਰਜ਼  ਹਰ ਮਹੀਨੇ ਪਏਗਾ 8 ਅਮਰੀਕੀ ਡਾਲਰ ’ਚ

ਟਵਿੱਟਰ ਦਾ ਬਲੂ ਟਿੱਕ ਯੂਜਰਜ਼  ਹਰ ਮਹੀਨੇ ਪਏਗਾ 8 ਅਮਰੀਕੀ ਡਾਲਰ ’ਚ


ਨਿਊਯਾਰਕ, 2 ਨਵੰਬਰ

ਟਵਿੱਟਰ ‘ਤੇ ਪੁਸ਼ਟੀ ਤੋਂ ਬਾਅਦ ਜਾਰੀ ਕੀਤੇ ਜਾਂਦੇ ‘ਬਲੂ ਟਿੱਕ’ ਬੈਜ ਲਈ ਯੂਜਰਜ਼ ਨੂੰ ਪ੍ਰਤੀ ਮਹੀਨਾ 8 ਅਮਰੀਕੀ ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਉਦਯੋਗਪਤੀ ਐਲੋਨ ਮਸਕ, ਜਿਸ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਖਰੀਦਿਆ ਹੈ, ਨੇ ਇਸ ਦਾ ਐਲਾਨ ਕੀਤਾ ਹੈ। ਇਸ ਫੈਸਲੇ ਦੀ ਬਹੁਤ ਸਾਰੇ ਯੂਜਰਜ਼ ਨੇ ਆਲੋਚਨਾ ਕਰਨ ਦੇ ਨਾਲ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਮਸਕ ਨੇ ਲੰਬੇ ਵਿਵਾਦ ਤੋਂ ਬਾਅਦ 27 ਅਕਤੂਬਰ ਨੂੰ 44 ਅਰਬ ਡਾਲਰ ਵਿੱਚ ਟਵਿੱਟਰ ਦੀ ਮਾਲਕੀ ਹਾਸਲ ਕੀਤੀ ਸੀ।



Source link