ਦਿੱਲੀ ਨਗਰ ਨਿਗਮ ਲਈ ਵੋਟਾਂ 4 ਦਸੰਬਰ ਨੂੰ ਤੇ ਗਿਣਤੀ 7 ਦਸੰਬਰ ਨੂੰ

ਦਿੱਲੀ ਨਗਰ ਨਿਗਮ ਲਈ ਵੋਟਾਂ 4 ਦਸੰਬਰ ਨੂੰ ਤੇ ਗਿਣਤੀ 7 ਦਸੰਬਰ ਨੂੰ


ਨਵੀਂ ਦਿੱਲੀ, 4 ਨਵੰਬਰ

ਦਿੱਲੀ ਨਗਰ ਨਿਗਮ (ਐੱਮਸੀਡੀ) ਦੀਆਂ ਚੋਣਾਂ ਲਈ 4 ਦਸੰਬਰ ਨੂੰ ਵੋਟਾਂ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਦਿੱਲੀ ਦੇ ਰਾਜ ਚੋਣ ਕਮਿਸ਼ਨਰ ਵਿਜੈ ਦੇਵ ਨੇ ਅੱਜ ਤਰੀਕਾਂ ਦਾ ਐਲਾਨ ਕਰਦਿਆਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ‘ਚ ਸ਼ੁੱਕਰਵਾਰ ਤੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।



Source link