ਨਵੀਂ ਦਿੱਲੀ, 8 ਨਵੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਮਾਸਕੋ ਵਿਚ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਭਾਰਤ-ਰੂਸ ਸਬੰਧ ਅਸਾਧਾਰਨ ਤੌਰ ‘ਤੇ ਮਜ਼ਬੂਤ ਸਾਬਤ ਹੋਏ ਹਨ ਅਤੇ ਸਮੇਂ ਦੀ ਪ੍ਰੀਖਿਆ ‘ਚ ਖ਼ਰੇ ਉਤਰੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਰਥਿਕ ਸਹਿਯੋਗ ਹੋਰ ਵਧਾਉਣ ਲਈ ਹੁਣ ਦੋਵਾਂ ਦੇਸ਼ਾਂ ਨੂੰ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।