ਮੁੰਬਈ, 17 ਨਵੰਬਰ
ਮੁੰਬਈ ਵਿੱਚ ਸੀਬੀਆਈ ਦੀ ਇਕ ਵਿਸ਼ੇਸ਼ ਅਦਾਲਤ ਨੇ 2009 ਵਿੱਚ ਭਿੰਡੀ ਬਾਜ਼ਾਰ ‘ਚ ਜੇ.ਜੇ. ਸਿਗਨਲ ‘ਤੇ ਹੋਏ ਦੋਹਰੇ ਕਤਲ ਦੇ ਮਾਮਲੇ ਵਿੱਚ ਅੰਡਰਵਰਲਡ ਡੌਨ ਛੋਟਾ ਰਾਜਨ ਅਤੇ ਤਿੰਨ ਹੋਰਨਾਂ ਨੂੰ ਬਰੀ ਕਰ ਦਿੱਤਾ ਹੈ। ਸਾਲ 2009 ਵਿੱਚ ਛੋਟਾ ਸ਼ਕੀਲ ਗਰੋਹ ਦੇ ਆਸਿਫ ਦਾਧੀ ਉਰਫ ਛੋਟੇ ਮੀਆਂ ਅਤੇ ਸ਼ਕੀਲ ਮੋਦਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਾਲ 2015 ਵਿੱਚ ਇੰਡੋਨੇਸ਼ੀਆ ਦੇ ਬਾਲੀ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਛੋਟਾ ਰਾਜਨ ਨੂੰ ਭਾਰਤ ਭੇਜ ਦਿੱਤਾ ਗਿਆ ਸੀ। ਉਦੋਂ ਤੋਂ ਹੀ ਉਹ ਨਵੀਂ ਦਿੱਲੀ ਵਿੱਚ ਸਥਿਤ ਤਿਹਾੜ ਜੇਲ੍ਹ ਵਿੱਚ ਬੰਦ ਹੈ। ਸਾਲ 2018 ਵਿੱਚ ਛੋਟਾ ਰਾਜਨ ਨੂੰ 2011 ਵਿੱਚ ਹੋਏ ਪੱਤਰਕਾਰ ਜੇ ਡੇਅ ਦੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਛੋਟਾ ਰਾਜਨ ਦਾ ਕਿਸੇ ਵੇਲੇ ਮੁੰਬਈ ਅੰਡਰ ਵਰਲਡ ‘ਚ ਨਾਂ ਬੋਲਦਾ ਸੀ। -ਏਐੱਨਆਈ