ਜੰਮੂ, 19 ਨਵੰਬਰ
ਫੌਜ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ (ਐੱਲਓਸੀ) ‘ਤੇ ਅੱਜ ਇਕ ਅਤਿਵਾਦੀ ਨੂੰ ਮਾਰ ਕੇ ਘੁਸਪੈਠ ਨੂੰ ਨਾਕਾਮ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ‘ਚ ਅਤਿਵਾਦੀਆਂ ਨੇ ਭਾਰਤੀ ਸਰਹੱਦ ‘ਚ ਘੁਸਪੈਠ ਦੀ ਕੋਸ਼ਿਸ਼ ਕੀਤੀ। ਫੌਜ ਦੇ ਜਵਾਨਾਂ ਨੇ ਘੁਸਪੈਠ ਨੂੰ ਨਾਕਾਮ ਕਰ ਦਿੱਤਾ। ਇਸ ਆਪਰੇਸ਼ਨ ਵਿੱਚ ਅਤਿਵਾਦੀ ਮਾਰਿਆ ਗਿਆ ਹੈ, ਫੌਜ ਦੀ ਕਾਰਵਾਈ ਹਾਲੇ ਜਾਰੀ ਹੈ।