ਮੁੰਬਈ ਹਵਾਈ ਅੱਡੇ ’ਤੇ 20 ਕਰੋੜ ਰੁਪਏ ਦੀ ਕੋਕੀਨ ਜ਼ਬਤ

ਮੁੰਬਈ ਹਵਾਈ ਅੱਡੇ ’ਤੇ 20 ਕਰੋੜ ਰੁਪਏ ਦੀ ਕੋਕੀਨ ਜ਼ਬਤ


ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇੱਥੇ ਛਤਰਪਤੀ ਸ਼ਿਵਾਜੀ ਮਹਾਰਾਜ ਹਵਾਈ ਅੱਡੇ ‘ਤੇ ਦੋ ਅਫ਼ਰੀਕੀ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 20 ਕਰੋੜ ਰੁਪਏ ਮੁੱਲ ਦੀ 2.8 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਖ਼ੁਫੀਆ ਜਾਣਕਾਰੀ ਦੇ ਅਧਾਰ ‘ਤੇ ਐੱਨਸੀਬੀ ਨੇ ਹਵਾਈ ਅੱਡੇ ‘ਤੇ ਸੋਮਵਾਰ ਜਾਲ ਵਿਛਾਇਆ ਸੀ ਤੇ ਇਕ ਦੱਖਣੀ ਅਫ਼ਰੀਕੀ ਮਹਿਲਾ ਨੂੰ ਰੋਕਿਆ ਜੋ ਕਿ ਅਦੀਸ ਅਬਾਬਾ (ਇਥੋਪੀਆ) ਤੋਂ ਆ ਰਹੀ ਸੀ। ਤਲਾਸ਼ੀ ਦੌਰਾਨ ਟੀਮ ਨੂੰ ਵੱਖ-ਵੱਖ 8 ਪੈਕੇਟਾਂ ਵਿਚ 2.8 ਕਿਲੋ ਕੋਕੀਨ ਮਿਲੀ। ਨਸ਼ੀਲਾ ਪਦਾਰਥ ਪੈਕੇਟਾਂ ਵਿਚ ਪਾ ਕੇ ਜੁੱਤੀਆਂ ਤੇ ਪਰਸਾਂ ਵਿਚ ਥਾਂ ਬਣਾ ਕੇ ਲੁਕੋਇਆ ਗਿਆ ਸੀ। -ਪੀਟੀਆਈ



Source link