ਪਾਸਪੋਰਟ ’ਚ ਇਕ ਨਾਮ ਵਾਲੇ ਵਿਅਕਤੀ ਯੂਏਈ ’ਚ ਨਹੀਂ ਹੋ ਸਕਣਗੇ ਦਾਖਲ

ਪਾਸਪੋਰਟ ’ਚ ਇਕ ਨਾਮ ਵਾਲੇ ਵਿਅਕਤੀ ਯੂਏਈ ’ਚ ਨਹੀਂ ਹੋ ਸਕਣਗੇ ਦਾਖਲ


ਨਵੀਂ ਦਿੱਲੀ, 24 ਨਵੰਬਰ

ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਹੁਣ ਪਾਸਪੋਰਟ ‘ਤੇ ਸਿਰਫ਼ ਇਕ ਨਾਮ ਵਾਲਿਆਂ ਨੂੰ ਦੇਸ਼ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਏਅਰ ਇੰਡੀਆ ਐਕਸਪ੍ਰੈੱਸ ਅਤੇ ਏਅਰ ਇੰਡੀਆ ਵੱਲੋਂ ਜਾਰੀ ਕੀਤੇ ਸਰਕੂਲਰ ਨੇ ਯੂਏਈ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ, ‘ਕੋਈ ਵੀ ਪਾਸਪੋਰਟਧਾਰਕ ਜਿਸ ਦਾ ਸਿਰਫ ਇੱਕ ਸ਼ਬਦ ਨਾਮ ਜਾਂ ਉਪਨਾਮ ਹੈ, ਨੂੰ ਯੂਏਈ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ ਅਤੇ ਯਾਤਰੀ ਨੂੰ ਇੱਕ ਅਪ੍ਰਵਾਨਯੋਗ ਯਾਤਰੀ ਮੰਨਿਆਂ ਜਾਵੇਗਾ। 21 ਨਵੰਬਰ ਦੇ ਸਰਕੂਲਰ ਅਨੁਸਾਰ ਅਜਿਹੇ ਯਾਤਰੀਆਂ (ਇੱਕ ਸ਼ਬਦ ਦੇ ਨਾਮ ਵਾਲੇ) ਨੂੰ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਵੀਜ਼ਾ ਪਹਿਲਾਂ ਜਾਰੀ ਕੀਤਾ ਗਿਆ ਹੈ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਉਸ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਦਿਸ਼ਾ-ਨਿਰਦੇਸ਼ ਲਾਗੂ ਹੋ ਗਏ ਹਨ। ਯੂਏਈ ਦੁਬਈ ਸਮੇਤ ਸੱਤ ਅਮੀਰਾਤ ਦਾ ਸੰਵਿਧਾਨਕ ਸੰਘ ਹੈ। ਅਬੂ ਧਾਬੀ ਸ਼ਹਿਰ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਹੈ।



Source link