ਨਵੀਂ ਦਿੱਲੀ, 26 ਨਵੰਬਰ
ਇਥੋਂ ਦੀ ਸਾਕੇਤ ਅਦਾਲਤ ਨੇ ਸ਼ਰਧਾ ਵਾਕਰ ਕਤਲ ਕੇਸ ਦੇ ਮੁਲਜ਼ਮ ਆਫ਼ਤਾਬ ਅਮੀਨ ਪੂਨਾਵਾਲਾ ਨੂੰ 13 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ ਆਫ਼ਤਾਬ ਦਾ ਨਾਰਕੋ ਟੈਸਟ 28 ਨਵੰਬਰ ਨੂੰ ਕਰਨ ਦੀ ਸੰਭਾਵਨਾ ਹੈ। ਦਿੱਲੀ ਪੁਲੀਸ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਪੀੜਤਾ ਦੇ ਸਰੀਰ ਦੇ ਟੁਕੜਿਆਂ ਦੇ ਡੀਐੱਨਏ ਟੈਸਟ ਦੀ ਰਿਪੋਰਟ ਪੁਲੀਸ ਨੂੰ ਨਹੀਂ ਮਿਲੀ ਹੈ।