ਇਸਲਾਮਾਬਾਦ, 28 ਨਵੰਬਰ
ਆਪਣੀ ਸੇਵਾਮੁਕਤੀ ਤੋਂ ਇਕ ਦਿਨ ਪਹਿਲਾਂ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਕਿ ਉਨ੍ਹਾਂ ਦਾ ਫ਼ੌਜ ਨੂੰ ਗੈਰ-ਸਿਆਸੀ ਰੱਖਣ ਦਾ ਫ਼ੈਸਲਾ, ਇਸ ਨੂੰ ਸਿਆਸਤ ਦੀ ਅਸਪੱਸ਼ਟਤਾ ਤੋਂ ਬਚਾਏਗਾ। ਸੇਵਾਕਾਲ ‘ਚ ਮਿਲੇ ਤਿੰਨ ਸਾਲਾਂ ਦੇ ਵਾਧੇ ਤੋਂ ਬਾਅਦ ਜਨਰਲ ਬਾਜਵਾ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਪਾਕਿਸਤਾਨ ਨੇ ਲੈਫਟੀਨੈਂਟ ਜਨਰਲ ਆਸਿਮ ਮੁਨੀਰ ਨੂੰ ਨਵਾਂ ਫ਼ੌਜ ਮੁਖੀ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ