ਪੇਈਚਿੰਗ, 30 ਨਵੰਬਰ
ਚੀਨ ਨੇ ਅੱਜ ਕਿਹਾ ਹੈ ਕਿ ਉਹ ਅਸਲ ਕੰਟਰੋਲ ਰੇਖਾ (ਐੱਲਏਸੀ) ਨੇੜੇ ਭਾਰਤ-ਅਮਰੀਕਾ ਫੌਜੀ ਅਭਿਆਸ ਦਾ ਵਿਰੋਧ ਕਰਦਾ ਹੈ। ਉਸ ਨੇ ਕਿਹਾ ਕਿ ਅਜਿਹਾ ਕਰਨਾ ਭਾਰਤ ਤੇ ਚੀਨ ਵਿਚਕਾਰ ਹੋਏ ਦੋ ਸਰਹੱਦੀ ਸਮਝੌਤਿਆਂ ਦੀ ਭਾਵਨਾ ਦੀ ਉਲੰਘਣਾ ਹੈ। ਭਾਰਤ-ਅਮਰੀਕਾ ਵਿਚਾਲੇ ਸਾਂਝੇ ‘ਯੁੱਧ ਅਭਿਆਸ’ ਦਾ 18ਵਾਂ ਸੈਸ਼ਨ ਉੱਤਰਾਖੰਡ ਵਿੱਚ ਅਸਲ ਕੰਟਰੋਲ ਰੇਖਾ ਤੋਂ 100 ਕਿਲੋਮੀਟਰ ਦੀ ਦੂਰੀ ‘ਤੇ ਚੱਲ ਰਿਹਾ ਹੈ। ਇਸ ਦਾ ਉਦੇਸ਼ ਸ਼ਾਂਤੀ ਰੱਖਿਅਕ ਅਤੇ ਆਫ਼ਤ ਰਾਹਤ ਕਾਰਜਾਂ ਵਿੱਚ ਦੋਵਾਂ ਫੌਜਾਂ ਵਿਚਕਾਰ ਤਾਲਮੇਲ ਤੇ ਮੁਹਾਰਤ ਵਧਾਉਣਾ ਹੈ।