ਦੱਖਣੀ ਅਫਰੀਕਾ ਤੋਂ ਭਾਰਤ ਲਿਆਂਦੇ ਜਾਣ ਵਾਲੇ 12 ਚੀਤਿਆਂ ਦੀ ਸਿਹਤ ਇਕਾਂਤਵਾਸ ਕਾਰਨ ਵਿਗੜਨ ਲੱਗੀ

ਦੱਖਣੀ ਅਫਰੀਕਾ ਤੋਂ ਭਾਰਤ ਲਿਆਂਦੇ ਜਾਣ ਵਾਲੇ 12 ਚੀਤਿਆਂ ਦੀ ਸਿਹਤ ਇਕਾਂਤਵਾਸ ਕਾਰਨ ਵਿਗੜਨ ਲੱਗੀ


ਭੁਪਾਲ, 4 ਦਸੰਬਰ

ਭਾਰਤ ਲਿਆਉਣ ਲਈ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਦੱਖਣੀ ਅਫ਼ਰੀਕਾ ‘ਚ ਇਕਾਂਤਵਾਸ ਵਿਚ ਰੱਖਣ ਕਾਰਨ ਦਰਜਨ ਚੀਤਿਆਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਕੂਨੋ ਕੌਮੀ ਪਾਰਕ ਲਿਆਂਦਾ ਜਾਣਾ ਹੈ ਪਰ ਇਸ ਬਾਰੇ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਸਹਿਮਤੀ ਪੱਤਰ (ਐੱਮਓਯੂ) ਉਤੇ ਦਸਤਖ਼ਤ ਹੋਣ ਵਿਚ ਦੇਰੀ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਚੀਤੇ 15 ਜੁਲਾਈ ਤੋਂ ਇਕਾਂਤਵਾਸ ਹਨ। ਇਨ੍ਹਾਂ ਨੇ 15 ਜੁਲਾਈ ਤੋਂ ਬਾਅਦ ਇਕ ਵਾਰ ਵੀ ਆਪਣਾ ਸ਼ਿਕਾਰ ਨਹੀਂ ਕੀਤਾ ਹੈ।



Source link