ਪੱਟੀ 10 ਦਸੰਬਰ
ਬੇਅੰਤ ਸਿੰਘ ਸੰਧੂ
ਪੱਟੀ ਨੇੜਲੇ ਪੁਲੀਸ ਥਾਣਾ ਸਰਹਾਲੀ ਅੰਦਰ ਅੱਜ ਤੜਕਸਾਰ ਅਣਪਛਾਤਿਆਂ ਵੱਲੋਂ ਰਾਕਟ ਲਾਂਚਰ ਨਾਲ ਹਮਲਾ ਕੀਤਾ ਗਿਆ। ਹਮਲੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਾਕਟ ਲਾਂਚਰ ਪੁਲੀਸ ਥਾਣੇ ਦੇ ਸਾਂਝ ਕੇਂਦਰ ਦੀ ਇਮਾਰਤ ਵਿਚ ਲੱਗਾ। ਜਿਸ ਨਾਲ ਪੁਲੀਸ ਸਾਂਝ ਕੇਂਦਰ ਦੇ ਸ਼ੀਸ਼ੇ ਟੁੱਟ ਗਏ। ਜਿਲ੍ਹਾ ਤਰਨਤਾਰਨ ਦੇ ਪੁਲੀਸ ਅਧਿਕਾਰੀ ਪੁਲੀਸ ਥਾਣਾ ਸਰਹਾਲੀ ਅੰਦਰ ਪਹੁੰਚ ਚੁੱਕੇ ਹਨ ਅਤੇ ਘਟਨਾ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ। ਪੁਲੀਸ ਵੱਲੋਂ ਥਾਣੇ ਦੇ ਗੇਟ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਬਾਹਰੀ ਵਿਅਕਤੀ ਪੁਲੀਸ ਥਾਣੇ ਅੰਦਰ ਦਾਖਲ ਨਾ ਹੋ ਸਕੇ। ਫਿਲਹਾਲ ਇਸ ਮਾਮਲੇ ਤੇ ਕੋਈ ਵੀ ਪੁਲੀਸ ਅਧਿਕਾਰੀ ਗੱਲਬਾਤ ਕਰਨ ਲਈ ਸਾਹਮਣੇ ਨਹੀਂ ਆ ਰਿਹਾ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਮੁਹਾਲੀ ਅੰਦਰ ਪੁਲੀਸ ਦੇ ਖ਼ੁਫੀਆ ਦਫਤਰ ਉਪਰ ਹਮਲੇ ਦੇ ਤਾਰ ਵੀ ਪੱਟੀ ਇਲਾਕੇ ਨਾਲ ਜੁੜੇ ਸਨ।