ਬੀਐੱਸਐੱਫ ਨੇ ਕੌਮਾਂਤਰੀ ਸਰਹੱਦ ’ਤੇ ਅਬੋਹਰ ਸੈਕਟਰ ’ਚ 2 ਏਕੇ-47, 2 ਪਿਸਤੌਲ ਤੇ ਅਸਲਾ ਬਰਾਮਦ ਕੀਤਾ

ਬੀਐੱਸਐੱਫ ਨੇ ਕੌਮਾਂਤਰੀ ਸਰਹੱਦ ’ਤੇ ਅਬੋਹਰ ਸੈਕਟਰ ’ਚ 2 ਏਕੇ-47, 2 ਪਿਸਤੌਲ ਤੇ ਅਸਲਾ ਬਰਾਮਦ ਕੀਤਾ


ਨਵੀਂ ਦਿੱਲੀ, 11 ਦਸੰਬਰ

ਬੀਐੱਸਐੱਫ ਦੇ ਜਵਾਨਾਂ ਨੇ ਅੱਜ ਪੰਜਾਬ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਦੋ ਏਕੇ-47 ਰਾਈਫਲਾਂ ਸਮੇਤ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਜ਼ਖ਼ੀਰਾ ਬਰਾਮਦ ਕੀਤਾ। ਇਹ ਜ਼ਬਤੀ ਦੁਪਹਿਰ ਕਰੀਬ 12 ਵਜੇ ਹੋਈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀਐੱਸਐੱਫ ਦੇ ਜਵਾਨਾਂ ਨੇ ਪੰਜਾਬ ਦੇ ਅਬੋਹਰ ਸੈਕਟਰ ਵਿੱਚ ਤਲਾਸ਼ੀ ਦੌਰਾਨ ਦੋ ਏਕੇ-47 ਰਾਈਫਲਾਂ ਤੇ ਚਾਰ ਮੈਗਜ਼ੀਨਾਂ ਤੋਂ ਇਲਾਵਾ ਦੋ ਪਿਸਤੌਲ ਅਤੇ ਕੁਝ ਕਾਰਤੂਸ ਬਰਾਮਦ ਕੀਤੇ ਹਨ।



Source link