ਭਾਰਤ ਨਾਲ ਲੱਗਦੀ ਸਰਹੱਦ ’ਤੇ ਹਾਲਾਤ ਲਗਪਗ ਸਥਿਰ: ਚੀਨ

ਭਾਰਤ ਨਾਲ ਲੱਗਦੀ ਸਰਹੱਦ ’ਤੇ ਹਾਲਾਤ ਲਗਪਗ ਸਥਿਰ: ਚੀਨ


ਪੇਈਚਿੰਗ, 13 ਦਸੰਬਰ

ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ‘ਚ ਝੜਪ ਤੋਂ ਕੁਝ ਦਿਨ ਬਾਅਦ ਚੀਨ ਨੇ ਅੱਜ ਕਿਹਾ ਕਿ ਭਾਰਤ ਨਾਲ ਲੱਗਦੀ ਸਰਹੱਦ ‘ਤੇ ਸਥਿਤੀ ‘ਆਮ ਤੌਰ ‘ਤੇ ਸਥਿਰ’ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਇੱਥੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਦੋਵਾਂ ਧਿਰਾਂ ਨੇ ਕੂਟਨੀਤਕ ਅਤੇ ਫੌਜੀ ਚੈਨਲਾਂ ਰਾਹੀਂ ਸਰਹੱਦੀ ਮੁੱਦਿਆਂ ‘ਤੇ ਸੁਚਾਰੂ ਗੱਲਬਾਤ ਜਾਰੀ ਹੈ ਪਰ ਉਨ੍ਹਾਂ ਨੇ 9 ਦਸੰਬਰ ਨੂੰ ਭਾਰਤੀ ਅਤੇ ਚੀਨੀ ਫ਼ੌਜੀਆਂ ਦਰਮਿਆਨ ਹੋਈ ਝੜਪ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।



Source link