ਦੁਬਈ: ਇਮਾਰਤ ਦੀ ਨੌਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ ਬੱਚੀ ਦੀ ਮੌਤ

ਦੁਬਈ: ਇਮਾਰਤ ਦੀ ਨੌਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ ਬੱਚੀ ਦੀ ਮੌਤ


ਦੁਬਈ, 14 ਦਸੰਬਰ

ਦੁਬਈ ਦੇ ਅਲ ਕੁਸੈਸ ਵਿੱਚ ਇੱਕ ਇਮਾਰਤ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ ਇੱਕ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ। ‘ਖਲੀਜ ਟਾਈਮਜ਼’ ਦੀ ਰਿਪੋਰਟ ਅਨੁਸਾਰ 10 ਦਸੰਬਰ ਨੂੰ ਬੱਚੀ ਰਾਤ ਕਰੀਬ 9.30 ਵਜੇ ਅਲ ਬੁਸਤਾਨ ਸੈਂਟਰ ਨੇੜੇ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ‘ਤੇ ਖੁੱਲ੍ਹੀ ਇੱਕ ਛੋਟੀ ਜਿਹੀ ਖਿੜਕੀ ‘ਚੋਂ ਹੇਠਾਂ ਡਿੱਗ ਗਈ। ਬੱਚੀ ਦੇ ਗੁਆਂਢੀ ਨੇ ਕਿਹਾ, ”ਇਹ ਬਹੁਤ ਛੋਟੀ ਜਿਹੀ ਖਿੜਕੀ ਹੈ ਅਤੇ ਇਸ ‘ਚੋਂ ਕਿਸੇ ਬੱਚੇ ਦਾ ਲੰਘਣਾ ਵੀ ਬਹੁਤ ਮੁਸ਼ਕਲ ਹੈ। ਮੈਨੂੰ ਨਹੀਂ ਪਤਾ ਇਹ ਕਿਵੇਂ ਹੋਇਆ ਪਰ ਇਹ ਦਿਲ ਦਹਿਲਾਉਣ ਵਾਲਾ ਹੈ।” ਰਿਪੋਰਟ ਅਨੁਸਾਰ ਯੂਏਈ ਵਿੱਚ ਅਧਿਕਾਰਤ ਦਸਤਾਵੇਜ਼ਾਂ ਦਾ ਕੰਮ ਮੁਕੰਮਲ ਕਰਨ ਮਗਰੋਂ ਪਰਿਵਾਰ ਅੰਤਿਮ ਰਸਮਾਂ ਲਈ ਬੱਚੀ ਦੀ ਲਾਸ਼ ਭਾਰਤ ਲਿਆਵੇਗਾ। ਜ਼ਿਕਰਯੋਗ ਹੈ ਕਿ ਯੂਏਈ ਵਿੱਚ ਇਸ ਸਾਲ ਅਜਿਹੇ ਤਿੰਨ ਹਾਦਸੇ ਵਾਪਰ ਚੁੱਕੇ ਹਨ। ਪਿਛਲੇ ਮਹੀਨੇ ਏਸ਼ੀਅਨ ਮੂਲ ਦੇ ਤਿੰਨ ਸਾਲਾ ਬੱਚੇ ਦੀ ਸ਼ਾਰਜਾਹ ਵਿੱਚ ਇੱਕ ਇਮਾਰਤ ਦੀ 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ। ਇਸੇ ਤਰ੍ਹਾਂ ਇੱਕ 10 ਸਾਲਾ ਏਸ਼ਿਆਈ ਬੱਚਾ ਫਰਵਰੀ ਵਿੱਚ ਸ਼ਾਰਜਾਹ ਦੇ ਰਿਹਾਇਸ਼ੀ ਟਾਵਰ ਦੀ 32ਵੀਂ ਮੰਜ਼ਿਲ ਤੋਂ ਡਿੱਗ ਗਿਆ ਸੀ। -ਆਈਏਐੱਨਐੱਸ



Source link