ਉੱਤਰ ਕੋਰੀਆ ਨੇ ਅਮਰੀਕਾ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਲਈ ਅਹਿਮ ਪ੍ਰੀਖਣ ਕੀਤਾ

ਉੱਤਰ ਕੋਰੀਆ ਨੇ ਅਮਰੀਕਾ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਲਈ ਅਹਿਮ ਪ੍ਰੀਖਣ ਕੀਤਾ


ਸਿਓਲ, 16 ਦਸੰਬਰ

ਉੱਤਰੀ ਕੋਰੀਆ ਨੇ ਨਵੀਂ ਰਣਨੀਤਿਕ ਹਥਿਆਰ ਪ੍ਰਣਾਲੀ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦੇ ਹੋਏ ਇੱਕ ‘ਹਾਈ ਥ੍ਰਸਟ ਸੋਲਿਡ-ਫਿਊਲ ਮੋਟਰ’ ਦਾ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਅਮਰੀਕਾ ਦੀ ਮੁੱਖ ਭੂਮੀ ‘ਤੇ ਹਮਲਾ ਕਰਨ ਲਈ ਤਿਆਰ ਬੈਲਿਸਟਿਕ ਮਿਜ਼ਾਈਲ ਬਣਾਉਣ ਦੇ ਉਦੇਸ਼ ਨਾਲ ਅੱਗੇ ਵਧ ਰਿਹਾ ਹੈ। ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇਸੀਐਨਏ) ਮੁਤਾਬਕ ਵੀਰਵਾਰ ਨੂੰ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਦੀ ਨਿਗਰਾਨੀ ‘ਚ ਉੱਤਰੀ-ਪੱਛਮੀ ਰਾਕੇਟ ਲਾਂਚ ਸੈਂਟਰ ‘ਤੇ ਇਸ ਦਾ ਸਫਲ ਪ੍ਰੀਖਣ ਕੀਤਾ ਗਿਆ।



Source link