ਗੁਰਬਖ਼ਸ਼ਪੁਰੀ
ਤਰਨ ਤਾਰਨ, 16 ਦਸੰਬਰ
ਤਰਨਤਾਰਨ ਪੁਲੀਸ ਨੇ ਸਰਹਾਲੀ ਥਾਣੇ ‘ਤੇ ਆਰਪੀਜੀ ਹਮਲੇ ਦੇ ਸਬੰਧ ਵਿੱਚ ਦੋ ਨਾਬਾਲਗਾਂ ਸਣੇ 7 ਮੁਲਜ਼ਮਾਂ ਨੂੰ ਗ੍ਰਿਫੰਤਾਰ ਕੀਤਾ ਹੈ। ਮੁਲਜ਼ਮਾਂ ਨੂੰ ਚੋਹਲਾ ਸਾਹਿਬ ਤੋਂ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਸਨਾਖਤ ਗੁਰਲਾਲ ਸਿੰਘ ਵਾਸੀ ਚੋਹਲਾ ਸਾਹਿਬ, ਗੁਰਲਾਲ ਸਿੰਘ ਵਾਸੀ ਠੱਠੀਆਂ ਮਹੰਤਾਂ, ਗੋਪੀ ਅਤੇ ਜੋਬਨਜੀਤ ਸਿੰਘ (ਦੋਵੇਂ) ਵਾਸੀ ਨੌਸ਼ਹਿਰਾ ਪੰਨੂੰਆਂ ਦੇ ਤੌਰ ਤੇ ਕੀਤੀ ਗਈ ਹੈ।