ਕਰੋਨਾ ਦੇ ਬਦਲਦੇ ਰੂਪ ਦੁਨੀਆ ਲਈ ਖ਼ਤਰਾ ਬਣ ਰਹੇ ਹਨ, ਰਾਜ ਇਸ ਬਾਰੇ ਜਾਗਰੂਕਤਾ ਵਧਾਉਣ: ਮਾਂਡਵੀਆ ਨੇ ਲੋਕ ਸਭਾ ’ਚ ਕਿਹਾ

ਕਰੋਨਾ ਦੇ ਬਦਲਦੇ ਰੂਪ ਦੁਨੀਆ ਲਈ ਖ਼ਤਰਾ ਬਣ ਰਹੇ ਹਨ, ਰਾਜ ਇਸ ਬਾਰੇ ਜਾਗਰੂਕਤਾ ਵਧਾਉਣ:  ਮਾਂਡਵੀਆ ਨੇ ਲੋਕ ਸਭਾ ’ਚ ਕਿਹਾ


ਨਵੀਂ ਦਿੱਲੀ, 22 ਦਸੰਬਰ

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਲੋਕ ਸਭਾ ਵਿੱਚ ਕਿਹਾ ਕਿ ਕਰੋਨਾ ਵਾਇਰਸ ਦੇ ਲਗਾਤਾਰ ਬਦਲ ਰਹੇ ਰੂਪ ਵਿਸ਼ਵਵਿਆਪੀ ਸਿਹਤ ਲਈ ਖ਼ਤਰਾ ਬਣ ਰਹੇ ਹਨ। ਕੇਂਦਰ ਸਰਕਾਰ ਕੋਵਿਡ-19 ਦੀ ਵਿਸ਼ਵਵਿਆਪੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਜਨਤਕ ਸਿਹਤ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਰਾਜਾਂ ਨੂੰ ਆਉਣ ਵਾਲੇ ਤਿਉਹਾਰਾਂ ਅਤੇ ਨਵੇਂ ਸਾਲ ਦੇ ਮੱਦੇਨਜ਼ਰ ਜ਼ਰੂਰੀ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਜਾਗਰੂਕਤਾ ਵਧਾਉਣੀ ਚਾਹੀਦੀ ਹੈ।ਕੌਮਾਂਤਰੀ ਹਵਾਈ ਅੱਡਿਆਂ ‘ਤੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਿਚੋਂ ਦੋ ਪ੍ਰਤੀਸ਼ਤ ਲੋਕਾਂ ਦੇ ਨਮੂਨੇ ਆਰਟੀ-ਪੀਸੀਆਰ ਜਾਂਚ ਲਈ ਲੈਣ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ।



Source link