ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਦਸੰਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਿਖੇ ਵਿਦਿਆਰਥੀਆਂ ਨਾਲ ਮਾਪੇ-ਅਧਿਆਪਕ ਮਿਲੀ ਦੌਰਨ ਮੁਲਾਕਾਤ ਕੀਤੀ। ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਇੱਥੇ ਲਾਏ ਕਿਤਾਬਾਂ ਦੇ ਲੰਗਰਾਂ ਵਿਚ ਮੁੱਖ ਮੰਤਰੀ ਨੇ ਦੋ ਕਿਤਾਬਾਂ ਖਰੀਦੀਆਂ ਅਤੇ ਪ੍ਰਬੰਧਕਾਂ ਵਜੋਂ ਉਥੇ ਮੌਜੂਦ ਅਧਿਆਪਕ ਪਰਮਿੰਦਰ ਸਿੰਘ ਨੂੰ 500 ਰੁਪਏ ਦਿੱਤੇ। ਇਸ ਮੌਕੇ ਡੀਈਓ ਅਮਰਜੀਤ ਸਿੰਘ ਸਮੇਤ ਹੋਰ ਅਧਿਕਾਰੀ ਸਨ। ਇਸ ਮੌਕੇ ਉਨ੍ਹਾਂ ਨੇ ਉੱਥੇ ਮੌਜੂਦ ਰਜਿਸਟਰ ‘ਤੇ ਬਾਕਾਇਦਾ ਆਪਣੇ ਵਿਚਾਰ ਰੱਖੇ। ਉਨ੍ਹਾਂ ਨਾਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਸਨ।
ਮਾਨਸਾ(ਜੋਗਿੰਦਰ ਮਾਨ): ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਅਗਵਾਈ ‘ਚ ਭਾਰੀ ਠੰਢ ਦੇ ਬਾਵਜੂਦ ਮਾਨਸਾ ਜ਼ਿਲ੍ਹੇ ‘ਚ ਮੈਗਾ ਮਾਪੇ-ਅਧਿਆਪਕ ਮਿਲਣੀਆਂ ਦੀ ਉਤਸ਼ਾਹ ਨਾਲ ਸ਼ੁਰੂਆਤ ਹੋਈ। ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭੁਪਿੰਦਰ ਕੌਰ ਨੇ ਸਰਕਾਰੀ ਸੈਕੰਟਰੀ ਸਮਾਰਟ ਸਕੂਲ ਕੋਟੜਾ ਕਲਾਂ,ਸਮਾਓ ਸਰਕਾਰੀ ਪ੍ਰਾਇਮਰੀ ਸਕੂਲ ਕੋਟੜਾ ਕਲਾਂ,ਸਮਾਓ ਵਿਖੇ ਅਧਿਆਪਕਾਂ ਦੇ ਨਾਲ ਮਿਲਕੇ ਮਾਪਿਆਂ ਦਾ ਭਰਵਾਂ ਸਵਾਗਤ ਕੀਤਾ। ਉਨ੍ਹਾਂ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਬੱਚਿਆਂ ਦੀ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੋਈ ਕਸਰ ਨਹੀਂੱ ਰਹਿਣ ਦਿੱਤੀ ਜਾਵੇਗੀ।
ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਵੱਖ ਵੱਖ ਸਕੂਲਾਂ ਚ ਮਾਪਿਆਂ, ਅਧਿਆਪਕਾਂ, ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਹਨ। ਏਡੀਸੀ ਜਨਰਲ ਉਪਕਾਰ ਸਿੰਘ ਨੇ ਵੀ ਸਰਕਾਰੀ ਸੈਕੰਡਰੀ ਸਕੂਲ ਕੋਟੜਾ ਕਲਾਂ ਵਿਖੇ ਸੰਬੋਧਨ ਕੀਤਾ। ਡੀਈਓ ਸੈਕੰਡਰੀ ਹਰਿੰਦਰ ਸਿੰਘ ਭੁੱਲਰ,ਡਿਪਟੀ ਡੀਈਓ ਡਾ. ਵਿਜੈ ਕੁਮਾਰ ਮਿੱਢਾ, ਡਿਪਟੀ ਡੀਈਓ ਗੁਰਲਾਭ ਸਿੰਘ, ਪ੍ਰਿੰਸੀਪਲ ਅਸ਼ੋਕ ਕੁਮਾਰ, ਹੈੱਡਮਾਸਟਰ ਹਰਜਿੰਦਰ ਸਿੰਘ ,ਲੈਕਚਰਾਰ ਜਸਵੀਰ ਸਿੰਘ ਖਾਲਸਾ,ਹਰਦੀਪ ਸਿੱਧੂ,ਗਗਨਦੀਪ ਸ਼ਰਮਾਂ,ਜਸਵਿੰਦਰ ਸਿੰਘ ਕਾਹਨ,ਰਾਜਿੰਦਰ ਸਿੰਘ ਕੋਟੜਾ ਨੇ ਵੀ ਸੰਬੋਧਨ ਕੀਤਾ।