ਸਿੰਜਾਈ ਘਪਲਾ: ਮੁਹਾਲੀ ’ਚ ਵਿਜੀਲੈਂਸ ਨੇ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਤੋਂ ਪੁੱਛ ਪੜਤਾਲ ਕੀਤੀ

ਸਿੰਜਾਈ ਘਪਲਾ: ਮੁਹਾਲੀ ’ਚ ਵਿਜੀਲੈਂਸ ਨੇ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਤੋਂ ਪੁੱਛ ਪੜਤਾਲ ਕੀਤੀ

ਦਰਸ਼ਨ ਸਿੰਘ ਸੋਢੀ

ਮੁਹਾਲੀ, 30 ਦਸੰਬਰ

ਪੰਜਾਬ ਦੇ ਬਹੁਚਰਚਿਤ ਸਿੰਜਾਈ ਘਪਲੇ ਵਿੱਚ ਅੱਜ ਵਿਜੀਲੈਂਸ ਬਿਊਰੋ ਵੱਲੋਂ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਸਾਬਕਾ ਮੰਤਰੀ ਤੇ ਅਕਾਲੀ ਨੇਤਾ ਜਨਮੇਜਾ ਸਿੰਘ ਸੇਖੋਂ ਪਾਸੋਂ ਲੰਮੀ ਪੁੱਛ ਪੜਤਾਲ ਕੀਤੀ ਗਈ। ਪੁੱਛ ਪੜਤਾਲ ਤੋਂ ਬਾਅਦ ਮੌਕੇ ਪੱਤਰਕਾਰਾਂ ਨੇ ਸ੍ਰੀ ਸੇਖੋਂ ਨੂੰ ਰੋਕ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਕਾਲੀ ਆਗੂ ਕੋਈ ਟਿੱਪਣੀ ਨਹੀਂ ਕਹਿ ਕੇ ਆਪਣੀ ਗੱਡੀ ਵਿੱਚ ਬੈਠ ਕੇ ਚਲੇ ਗਏ।

Source link