ਈਪੀਐੱਫਓ ਵੱਲੋਂ ਪੈਨਸ਼ਨ ਸਬੰਧੀ ਨਵੇਂ ਹੁਕਮ ਲਾਗੂ

ਈਪੀਐੱਫਓ ਵੱਲੋਂ ਪੈਨਸ਼ਨ ਸਬੰਧੀ ਨਵੇਂ ਹੁਕਮ ਲਾਗੂ


ਨਵੀਂ ਦਿੱਲੀ, 31 ਦਸੰਬਰ

ਇੰਪਲਾਈਜ਼ ਪ੍ਰੌਵੀਡੈਂਟ ਫੰਡ ਸੰਸਥਾ (ਈਪੀਐੱਫਓ) ਨੇ ਸੁਪਰੀਮ ਕੋਰਟ ਦੇ 4 ਨਵੰਬਰ 2022 ਦੇ ਹੁਕਮਾਂ ਮੁਤਾਬਕ ਆਪਣੇ ਫੀਲਡ ਦਫਤਰਾਂ ਨੂੰ ਹਦਾਇਤ ਕੀਤੀ ਹੈ ਕਿ ਯੋਗ ਸਬਸਕਰਾਈਬਰਾਂ (ਮੁਲਾਜ਼ਮਾਂ) ਨੂੰ ਵਾਧੂ ਪੈਨਸ਼ਨ ਬਾਰੇ ਬਦਲ ਦਿੱਤੇ ਜਾਣ। ਈਪੀਐੱਫਓ ਵੱਲੋਂ 29 ਦਸੰਬਰ ਨੂੰ ਜਾਰੀ ਕੀਤੇ ਸਰਕੁਲਰ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਪੈਨਸ਼ਨ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਦੀ ਹਦਾਇਤ ਕੀਤੀ ਹੈ।

ਇਸ ਮਗਰੋਂ ਈਪੀਐੱਫਓ ਨੇ ਫੀਲਡ ਦਫਤਰਾਂ ਨੂੰ ਕਿਹਾ ਹੈ ਕਿ 4 ਨਵੰਬਰ ਨੂੰ ਸੁਪਰੀਮ ਕੋਰਟ ਵੱਲੋਂ ਜਾਰੀ ਹੁਕਮਾਂ ਨੂੰ ਨਿਰਧਾਰਤ ਸਮੇਂ ਵਿੱਚ ਲਾਗੂ ਕੀਤਾ ਜਾਵੇ। ਇੰਪਲਾਈਜ਼ ਪ੍ਰੌਵੀਡੈਂਟ ਫੰਡ ਸੰਸਥਾ ਨੇ 22 ਅਗਸਤ 2014 ਨੂੰ ਸੋਧ ਕਰਦਿਆਂ ਪੈਨਸ਼ਨਯੋਗ ਤਨਖਾਹ 6500 ਤੋਂ ਵਧਾ ਕੇ 15,000 ਰੁਪਏ ਕਰ ਦਿੱਤੀ ਸੀ ਅਤੇ ਰੁਜ਼ਗਾਰ ਦੇਣ ਵਾਲਿਆਂ ਤੇ ਮੁਲਾਜ਼ਮਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਸੀ ਕਿ ਉਹ ਅਸਲ ਤਨਖਾਹ ਦਾ 8.33 ਫੀਸਦ ਮੁਲਾਜ਼ਮ ਪੈਨਸ਼ਨ ਯੋਜਨਾ ਵਿੱਚ ਪਾ ਸਕਦੇ ਹਨ। ਇਸ ਮਗਰੋਂ ਪਹਿਲੀ ਸਤੰਬਰ 2014 ਨੂੰ ਮੁਲਾਜ਼ਮ ਪੈਨਸ਼ਨ ਯੋਜਨਾ ਦੇ ਸਾਰੇ ਮੈਂਬਰਾਂ ਨੂੰ ਇਸ ਸੋਧੀ ਹੋਈ ਸਕੀਮ ਬਾਰੇ ਬਦਲ ਚੁਣਨ ਲਈ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। -ਪੀਟੀਆਈ



Source link