ਉੱਤਰੀ ਕੋਰੀਆ ਦੇ ਮੁਖੀ ਕਿਮ ਨੇ ਦੇਸ਼ ਦੇ ਨੰਬਰ ਦੋ ਫ਼ੌਜੀ ਅਧਿਕਾਰੀ ਨੂੰ ਬਰਖ਼ਾਸਤ ਕੀਤਾ

ਉੱਤਰੀ ਕੋਰੀਆ ਦੇ ਮੁਖੀ ਕਿਮ ਨੇ ਦੇਸ਼ ਦੇ ਨੰਬਰ ਦੋ ਫ਼ੌਜੀ ਅਧਿਕਾਰੀ ਨੂੰ ਬਰਖ਼ਾਸਤ ਕੀਤਾ


ਸਿਓਲ, 2 ਜਨਵਰੀ

ਉੱਤਰੀ ਕੋਰੀਆ ਨੇ ਨੇਤਾ ਕਿਮ ਜੋਂਗ ਉਨ ਤੋਂ ਬਾਅਦ ਦੂਜੇ ਸਭ ਤੋਂ ਸ਼ਕਤੀਸ਼ਾਲੀ ਫੌਜੀ ਅਧਿਕਾਰੀ ਪਾਕ ਜੋਂਗ ਚੋਨ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਅਧਿਕਾਰਤ ਕੇਸੀਐਨਏ ਨਿਊਜ਼ ਏਜੰਸੀ ਨੇ ਕਿਹਾ ਕਿ ਸੱਤਾਧਾਰੀ ਵਰਕਰਜ਼ ਪਾਰਟੀ ਦੇ ਕੇਂਦਰੀ ਮਿਲਟਰੀ ਕਮਿਸ਼ਨ ਦੇ ਉਪ ਚੇਅਰਮੈਨ ਅਤੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਸਕੱਤਰ ਪਾਕ ਨੂੰ ਪਿਛਲੇ ਹਫ਼ਤੇ ਕਮੇਟੀ ਦੀ ਸਾਲਾਨਾ ਮੀਟਿੰਗ ਵਿੱਚ ਹਟਾ ਦਿੱਤਾ ਗਿਆ ਤੇ ਉਸ ਦੀ ਥਾਂ ਰੀ ਯੋਂਗ ਗਿਲ ਨੂੰ ਲਗਾ ਦਿੱਤਾ ਹੈ। ਤਬਦੀਲੀ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।



Source link