ਲੰਡਨ: ਹੀਥਰੋ ਹਵਾਈ ਅੱਡੇ ’ਤੇ ਅਦਾਕਾਰ ਸਤੀਸ਼ ਸ਼ਾਹ ਨਾਲ ਨਸਲੀ ਵਿਤਕਰਾ, ਅਧਿਕਾਰੀਆਂ ਨੇ ਮੁਆਫ਼ੀ ਮੰਗੀ

ਲੰਡਨ: ਹੀਥਰੋ ਹਵਾਈ ਅੱਡੇ ’ਤੇ ਅਦਾਕਾਰ ਸਤੀਸ਼ ਸ਼ਾਹ ਨਾਲ ਨਸਲੀ ਵਿਤਕਰਾ, ਅਧਿਕਾਰੀਆਂ ਨੇ ਮੁਆਫ਼ੀ ਮੰਗੀ


ਮੁੰਬਈ, 4 ਜਨਵਰੀ

ਅਦਾਕਾਰ ਸਤੀਸ਼ ਸ਼ਾਹ ਨੇ ਕਿਹਾ ਹੈ ਕਿ ਲੰਡਨ ਦੇ ਹੀਥਰੋ ਹਵਾਈ ਅੱਡੇ ‘ਤੇ ਕਰਮਚਾਰੀ ਵੱਲੋਂ ਉਨ੍ਹਾਂ ‘ਤੇ ਨਸਲੀ ਟਿੱਪਣੀ ਕੀਤੀ ਗਈ। ਅਦਾਕਾਰ ਨੇ ਕਿਹਾ ਕਿ ਹਵਾਈ ਅੱਡੇ ਦੇ ਸਟਾਫ ਨੇ ਆਪਣੇ ਸਹਿਕਰਮੀ ਨੂੰ ਹੈਰਾਨੀ ਵਿੱਚ ਪੁੱਛਿਆ ਕਿ ਸ਼ਾਹ ਪਹਿਲੀ ਸ਼੍ਰੇਣੀ ਦੀ ਯਾਤਰਾ ਦਾ ਖਰਚ ਕਿਵੇਂ ਝੱਲ ਸਕਦਾ ਹੈ। ਸ਼ਾਹ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘ਮੈਂ ਹੀਥਰੋ ਦੇ ਸਟਾਫ ਨੂੰ ਆਪਣੇ ਸਹਿਕਰਮੀ ਨੂੰ ਹੈਰਾਨ ਹੋ ਕੇ ਪੁੱਛਦਿਆਂ ਸੁਣਿਆ ਕਿ ਉਹ ਪਹਿਲੀ ਸ਼੍ਰੇਣੀ ਦਾ ਖਰਚ ਕਿਵੇਂ ਬਰਦਾਸ਼ਤ ਕਰ ਸਕਦਾ ਹੈ? ਮੈਂ ਵੀ ਮੁਸਕੁਰਾ ਕੇ ਕਿਹਾ ਕਿਉਂਕਿ ਅਸੀਂ ਭਾਰਤੀ ਹਾਂ।’ ਇਸ ਦੌਰਾਨ ਲੰਡਨ ਦੇ ਹੀਥਰੋ ਹਵਾਈ ਅੱਡੇ ਦੇ ਪ੍ਰਸ਼ਾਸਨ ਨੇ ਟਵਿੱਟਰ ‘ਤੇ ਸ਼ਾਹ ਤੋਂ ਮੁਆਫੀ ਮੰਗੀ ਅਤੇ ਉਨ੍ਹਾਂ ਨੂੰ ਘਟਨਾ ਬਾਰੇ ਵੇਰਵੇ ਸਾਂਝੇ ਕਰਨ ਲਈ ਕਿਹਾ ਹੈ।



Source link