ਬਾਇਡਨ ਪ੍ਰਸ਼ਾਸਨ ਇਮੀਗ੍ਰੇਸ਼ਨ ਫੀਸਾਂ ’ਚ ਭਾਰੀ ਵਾਧਾ ਕਰਨ ਦੀ ਤਿਆਰੀ ’ਚ

ਬਾਇਡਨ ਪ੍ਰਸ਼ਾਸਨ ਇਮੀਗ੍ਰੇਸ਼ਨ ਫੀਸਾਂ ’ਚ ਭਾਰੀ ਵਾਧਾ ਕਰਨ ਦੀ ਤਿਆਰੀ ’ਚ


ਵਾਸ਼ਿੰਗਟਨ, 5 ਜਨਵਰੀ

ਬਾਇਡਨ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਫੀਸਾਂ ਵਿੱਚ ਭਾਰੀ ਵਾਧੇ ਦਾ ਪ੍ਰਸਤਾਵ ਰੱਖਿਆ ਹੈ। ਇਸ ਵਿੱਚ ਉੱਚ-ਹੁਨਰਮੰਦ ਵਿਦੇਸ਼ੀ ਕਾਮਿਆਂ ਲਈ ਬਹੁਤ ਜ਼ਿਆਦਾ ਮੰਗ ਵਾਲੇ ਐੱਚ-1ਬੀ ਵੀਜ਼ਾ ਸ਼ਾਮਲ ਹਨ, ਜੋ ਭਾਰਤੀ ਤਕਨੀਕੀ ਪੇਸ਼ੇਵਰਾਂ ਵਿੱਚ ਬਹੁਤ ਮਕਬੂਲ ਹੈ। ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਵੱਲੋਂ ਪ੍ਰਕਾਸ਼ਿਤ ਪ੍ਰਸਤਾਵਿਤ ਨਿਯਮ ਤਹਿਤ ਐੱਚ-1ਬੀ ਵੀਜ਼ਾ ਲਈ ਅਰਜ਼ੀ ਫੀਸ 460 ਡਾਲਰ ਤੋਂ ਵਧ ਕੇ 780 ਡਾਲਰ ਅਤੇ ਐਲ-1 ਲਈ 460 ਡਾਲਰ ਤੋਂ ਵਧ ਕੇ 1,385 ਡਾਲਰ ਕਰਨ ਦੀ ਤਜਵੀਜ਼ ਹੈ। ਓ-1 ਵੀਜ਼ਾ ਲਈ ਅਰਜ਼ੀ ਫੀਸ 460 ਡਾਲਰ ਤੋਂ ਵਧਾ ਕੇ 1,055 ਡਾਲਰ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ।



Source link