ਲਿਫਾਫੇ ਰੀਸਾਈਕਲ ਨਾ ਕਰਨ ਵਾਲੀਆਂ ਕੰਪਨੀਆਂ ਨੂੰ ਨੋਟਿਸ

ਲਿਫਾਫੇ ਰੀਸਾਈਕਲ ਨਾ ਕਰਨ ਵਾਲੀਆਂ ਕੰਪਨੀਆਂ ਨੂੰ ਨੋਟਿਸ


ਪੱਤਰ ਪ੍ਰੇਰਕ

ਰੂਪਨਗਰ, 6 ਜਨਵਰੀ

ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਹਦਾਇਤ ਉਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਬ੍ਰਾਂਡਿਡ ਪਲਾਸਟਿਕ ਦੇ ਲਿਫਾਫੇ (ਐਨਵੈਲਪ) ਰੀਸਾਈਕਲ ਨਾ ਕਰਨ ਵਾਲੀਆਂ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਇਸ ਸਬੰਧੀ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਕੁਰਕੁਰੇ, ਲੇਜ਼, ਸਰਫ-ਐਕਸਲ, ਰਿਨ ਤੇ ਘੜੀ ਡੀਟਰਜੈਂਟ ਆਦਿ ਵਰਗੀਆਂ ਨਾਮੀ ਕੰਪਨੀਆਂ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸਾਲ 2022-23 ਲਈ ਜਾਰੀ ਹੋਈਆਂ ਹਦਾਇਤਾਂ ਤਹਿਤ ਕੰਪਨੀਆਂ ਵੱਲੋਂ 70 ਫੀਸਦ ਪਲਾਸਟਿਕ ਦੇ ਲਿਫਾਫੇ (ਇਨਵੈਲਪ) ਨੂੰ ਰੀਸਾਇਕਲ ਕਰਨਾ ਲਾਜ਼ਮੀ ਹੈ ਜਦ ਕਿ ਸਾਲ 2021-22 ਦੌਰਾਨ 25 ਫੀਸਦ ਪਲਾਸਟਿਕ ਨੂੰ ਰੀਸਾਇਕਲ ਕੀਤਾ ਜਾਣਾ ਸੀ।



Source link