ਲਕਸ਼ਦੀਪ ਤੋਂ ਸੰਸਦ ਮੈਂਬਰ ਸਣੇ ਚਾਰ ਜਣਿਆਂ ਨੂੰ ਇਰਾਦਾ-ਏ-ਕਤਲ ਮਾਮਲੇ ’ਚ 10 ਸਾਲ ਦੀ ਕੈਦ

ਲਕਸ਼ਦੀਪ ਤੋਂ ਸੰਸਦ ਮੈਂਬਰ ਸਣੇ ਚਾਰ ਜਣਿਆਂ ਨੂੰ ਇਰਾਦਾ-ਏ-ਕਤਲ ਮਾਮਲੇ ’ਚ 10 ਸਾਲ ਦੀ ਕੈਦ


ਕਾਵਰੱਤੀ, 11 ਜਨਵਰੀ

ਲਕਸ਼ਦੀਪ ਦੀ ਅਦਾਲਤ ਨੇ ਅੱਜ ਲਕਸ਼ਦੀਪ ਤੋਂ ਸੰਸਦ ਮੈਂਬਰ ਮੁਹੰਮਦ ਫੈਜ਼ਲ ਸਮੇਤ ਚਾਰ ਵਿਅਕਤੀਆਂ ਨੂੰ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਕੇਸ ਨਾਲ ਜੁੜੇ ਵਕੀਲਾਂ ਨੇ ਦੱਸਿਆ ਕਿ ਕਾਵਰੱਤੀ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ 2009 ਵਿੱਚ ਕਤਲ ਦੀ ਕੋਸ਼ਿਸ਼ ਦੇ ਕੇਸ ਵਿੱਚ ਦੋਸ਼ੀਆਂ ਨੂੰ ਇੱਕ-ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਵਕੀਲਾਂ ਮੁਤਾਬਕ ਸੰਸਦ ਮੈਂਬਰ ਅਤੇ ਹੋਰਾਂ ਨੇ ਸਾਬਕਾ ਕੇਂਦਰੀ ਮੰਤਰੀ ਪੀਐੱਮ ਸਈਦ ਦੇ ਜਵਾਈ ਪਦਨਾਥ ਸਾਲਿਹ ‘ਤੇ ਉਸ ਸਮੇਂ ਹਮਲਾ ਕੀਤਾ, ਜਦੋਂ ਉਹ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਿਸੇ ਸਿਆਸੀ ਮੁੱਦੇ ‘ਤੇ ਦਖਲ ਦੇਣ ਲਈ ਆਪਣੇ ਗੁਆਂਢ ਵਿਚ ਪਹੁੰਚਿਆ ਸੀ।



Source link