ਅਮਰੀਕਾ ਦੀ ਕੁੱਲ ਆਬਾਦੀ ਦਾ ਇਕ ਫ਼ੀਸਦੀ ਭਾਰਤੀ ਦਿੰਦੇ ਨੇ 6% ਟੈਕਸ: ਸੰਸਦ ਮੈਂਬਰ

ਅਮਰੀਕਾ ਦੀ ਕੁੱਲ ਆਬਾਦੀ ਦਾ ਇਕ ਫ਼ੀਸਦੀ ਭਾਰਤੀ ਦਿੰਦੇ ਨੇ 6% ਟੈਕਸ: ਸੰਸਦ ਮੈਂਬਰ


ਵਾਸ਼ਿੰਗਟਨ, 13 ਜਨਵਰੀ

ਅਮਰੀਕੀ ਕਾਂਗਰਸ ਮੈਂਬਰ ਰਿਚ ਮੈਕਕੋਰਮਿਕ ਨੇ ਸਦਨ ਨੂੰ ਦੱਸਿਆ ਕਿ ਭਾਰਤੀ-ਅਮਰੀਕੀਆਂ ਦੀ ਆਬਾਦੀ ਅਮਰੀਕਾ ਦੀ ਕੁੱਲ ਆਬਾਦੀ ਦਾ ਇਕ ਫੀਸਦੀ ਹੈ ਪਰ ਉਹ ਕਰੀਬ ਛੇ ਫੀਸਦੀ ਟੈਕਸ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਨਸਲੀ ਭਾਈਚਾਰਾ ਸਮੱਸਿਆਵਾਂ ਪੈਦਾ ਨਹੀਂ ਕਰਦਾ ਸਗੋਂ ਕਾਨੂੰਨਾਂ ਦੀ ਪਾਲਣਾ ਕਰਦਾ ਹੈ। ਰਿਚ ਮੈਕਕੋਰਮਿਕ (54) ਨੇ ਅਮਰੀਕੀ ਪ੍ਰਤੀਨਿਧੀ ਸਭਾ ਨੂੰ ਆਪਣੇ ਪਹਿਲੇ ਅਤੇ ਸੰਖੇਪ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ਵਿੱਚ ਪੰਜ ਵਿੱਚੋਂ ਇੱਕ ਡਾਕਟਰ ਭਾਰਤ ਤੋਂ ਹੈ। ਉਨ੍ਹਾਂ ਭਾਰਤੀ-ਅਮਰੀਕੀਆਂ ਨੂੰ ਮਹਾਨ ਦੇਸ਼ ਭਗਤ, ਨੇਕ ਨਾਗਰਿਕ ਅਤੇ ਚੰਗੇ ਦੋਸਤ ਦੱਸਿਆ।



Source link