ਮੁੰਬਈ ’ਚ ਲੱਗਿਆ ਛੋਟਾ ਰਾਜਨ ਦੇ ਜਨਮ ਦਿਨ ਦੀ ਵਧਾਈ ਵਾਲਾ ਪੋਸਟਰ, 6 ਗ੍ਰਿਫ਼ਤਾਰ

ਮੁੰਬਈ ’ਚ ਲੱਗਿਆ ਛੋਟਾ ਰਾਜਨ ਦੇ ਜਨਮ ਦਿਨ ਦੀ ਵਧਾਈ ਵਾਲਾ ਪੋਸਟਰ, 6 ਗ੍ਰਿਫ਼ਤਾਰ


ਮੁੰਬਈ, 14 ਜਨਵਰੀ

ਮੁੰਬਈ ਪੁਲੀਸ ਨੇ ਗੈਂਗਸਟਰ ਛੋਟਾ ਰਾਜਨ ਦੇ ਜਨਮਦਿਨ ਦਾ ਜਸ਼ਨ ਮਨਾਉਣ ਵਾਲੇ ਪੋਸਟਰ ਲਗਾਉਣ ਲਈ ਕਬੱਡੀ ਪ੍ਰੋਗਰਾਮ ਦੇ ਪ੍ਰਬੰਧਕ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੂੰ ਇਹ ਪੋਸਟਰ ਮੁੰਬਈ ਦੇ ਮਲਾਡ ਇਲਾਕੇ ਵਿੱਚ ਮਿਲਿਆ ਹੈ। ਪੋਸਟਰਾਂ ਵਿੱਚ 14 ਅਤੇ 15 ਜਨਵਰੀ ਨੂੰ ਕਰਵਾਏ ਜਾ ਰਹੇ ਕਬੱਡੀ ਪ੍ਰੋਗਰਾਮ ਵਿੱਚ ਸਨਮਾਨਿਤ ਪਤਵੰਤਿਆਂ ਦੀਆਂ ਤਸਵੀਰਾਂ ਵਿੱਚ ਛੋਟ ਰਾਜਨ ਦੀ ਵੀ ਫੋਟੋ ਹੈ। ਅੰਡਰਵਰਲਡ ਡਾਨ ਰਾਜਨ ਨੂੰ 2015 ਵਿੱਚ ਇੰਡੋਨੇਸ਼ੀਆ ਦੇ ਬਾਲੀ ਤੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਭਾਰਤ ਭੇਜ ਦਿੱਤਾ ਗਿਆ ਸੀ, ਉਦੋਂ ਤੋਂ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਹੈ।



Source link