ਜਲੰਧਰ, 16 ਜਨਵਰੀ
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਅੱਜ ਪੰਜਾਬ ਦੇ ਆਦਮਪੁਰ ਤੋਂ ਮੁੜ ਸ਼ੁਰੂ ਹੋ ਗਈ ਤੇ ਸੈਂਕੜੇ ਲੋਕਾਂ ਨੇ ਕੜਾਕੇ ਦੀ ਠੰਢ ਦੇ ਬਾਵਜੂਦ ਰਾਹੁਲ ਗਾਂਧੀ ਨਾਲ ਪਦਯਾਤਰਾ ਕੀਤੀ। ਕਾਲਾ ਬੱਕਰਾ ਤੋਂ ਸ਼ੁਰੂ ਹੋਈ ਪਦਯਾਤਰਾ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਪਾਰਟੀ ਆਗੂ ਗਾਂਧੀ ਨਾਲ ਪੈਦਲ ਜਾਂਦੇ ਨਜ਼ਰ ਆਏ। ਇਹ ਯਾਤਰਾ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਾਖ਼ਲ ਹੋਵੇਗੀ ਅਤੇ ਉੜਮੁੜ ਟਾਂਡਾ ਵਿਖੇ ਰਾਤ ਦਾ ਠਹਿਰਾਅ ਕਰੇਗੀ।