ਰੁੜਕੇਲਾ, 16 ਜਨਵਰੀ
ਤਿੰਨ ਵਾਰ ਦੇ ਚੈਂਪੀਅਨ ਨੈਦਰਲੈਂਡ ਨੇ ਉੜੀਸਾ ਵਿੱਚ ਚੱਲ ਰਹੇ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਨੂੰ 4-0 ਨਾਲ ਹਰਾ ਦਿੱਤਾ। ਅੱਜ ਇੱਥੇ ਬਿਰਸਾ ਮੁੰਡਾ ਅੰਤਰਰਾਸ਼ਟਰੀ ਹਾਕੀ ਸਟੇਡੀਅਮ ‘ਚ ਮੁਕਾਬਲੇ ਵਿੱਚ ਜਿੱਤ ਤੋਂ ਬਾਅਦ ਨੈਦਰਲੈਂਡ ਦੋ ਮੈਚਾਂ ਵਿੱਚ ਦੋ ਜਿੱਤਾਂ ਨਾਲ ਛੇ ਅੰਕਾਂ ਨਾਲ ਆਪਣੇ ਪੂਲ ਵਿੱਚ ਸਿਖਰ ‘ਤੇ ਹੈ ਅਤੇ ਸਿੱਧੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨ ਲਈ ਤਿਆਰ ਹੈ।