ਸ਼ਰਧਾ ਕਤਲ ਕਾਂਡ: ਦਿੱਲੀ ਪੁਲੀਸ ਵੱਲੋਂ 3000 ਪੰਨਿਆਂ ਦੀ ਚਾਰਜਸ਼ੀਟ ਤਿਆਰ

ਸ਼ਰਧਾ ਕਤਲ ਕਾਂਡ: ਦਿੱਲੀ ਪੁਲੀਸ ਵੱਲੋਂ 3000 ਪੰਨਿਆਂ ਦੀ ਚਾਰਜਸ਼ੀਟ ਤਿਆਰ


ਨਵੀਂ ਦਿੱਲੀ, 22 ਜਨਵਰੀ

ਦਿੱਲੀ ਪੁਲੀਸ ਨੇ ਸ਼ਰਧਾ ਕਤਲ ਮਾਮਲੇ ਵਿਚ ਆਫਤਾਬ ਅਮੀਨ ਪੂਨਾਵਾਲਾ ਖਿਲਾਫ 3000 ਪੰਨਿਆਂ ਦੀ ਚਾਰਜਸ਼ੀਟ ਦਾ ਖਰੜਾ ਤਿਆਰ ਕਰ ਲਿਆ ਹੈ, ਜਿਸ ‘ਤੇ ਉਸ ਦੀ ਲਿਵ-ਇਨ ਪਾਰਟਨਰ ਸ਼ਰਧਾ ਵਾਲਕਰ ਦੀ ਹੱਤਿਆ ਅਤੇ ਉਸ ਦੀ ਲਾਸ਼ ਦੇ ਟੁਕੜੇ ਕਰਨ ਦੇ ਦੋਸ਼ ਹਨ। ਸੂਤਰਾਂ ਅਨੁਸਾਰ ਪੁਲੀਸ ਨੇ 100 ਗਵਾਹਾਂ ਤੋਂ ਇਲਾਵਾ ਫੋਰੈਂਸਿਕ ਅਤੇ ਇਲੈਕਟ੍ਰਾਨਿਕ ਸਬੂਤਾਂ ਦੇ ਆਧਾਰ ‘ਤੇ 3000 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਦਾ ਖਰੜਾ ਤਿਆਰ ਕਰ ਲਿਆ ਹੈ।



Source link